Thursday, March 28, 2024

Monthly Archives: July 2022

ਮੱਲ ਮਾਜ਼ਰਾ ਦੇ ਕ੍ਰਿਕਟ ਟੂਰਨਾਮੈਂਟ ‘ਚ ਫਤਹਿਗੜ੍ਹ ਜੱਟਾਂ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਸਮਰਾਲਾ, 8 ਜੁਲਾਈ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਮੱਲ ਮਾਜ਼ਰਾ ਵਿਖੇ ਯੂਥ ਸਪੋਰਟਸ ਕਲੱਬ, ਪ੍ਰਵਾਸੀ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 10ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਅਕਾਸ਼ ਕੂੰਨਰ, ਜੋਤ ਮੁੰਡੀ ਅਤੇ ਬੌਬੀ ਭੰਗੂ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ।ਫਸਵੇਂ ਮੁਕਾਬਲਿਆਂ ਵਿੱਚ ਫਾਈਨਲ ਮੁਕਾਬਲਾ ਫਤਹਿਪੁਰ ਜੱਟਾਂ ਅਤੇ ਕੋਟਲਾ ਅਜਨੇਰ ਦਰਮਿਆਨ …

Read More »

‘ਦਵਾਈ ਦੇ ਰੂਪ ਵਿੱਚ ਸੰਗੀਤ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸੰਗੀਤ ਅਧਿਆਪਕਾਂ ਲਈ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਦੇ ਕਲਗੀਧਰ ਆਡੀਟੋਰੀਅਮ ਵਿੱਚ ‘ਦਵਾਈ ਦੇ ਰੂਪ ਵਿੱਚ ਸੰਗੀਤ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਡਾ. ਕੁਲਵਿੰਦਰ ਸਿੰਘ ਅਤੇ ਡਾ. ਤਰਨਜੀਤ ਸਿੰਘ (ਲਵਲੀ …

Read More »

ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਮਿਲਣ – ਐਡਵੋਕੇਟ ਧਾਮੀ

ਮੱਲਕੇ ਬੇਅਦਬੀ ਮਾਮਲੇ ’ਚ ਡੇਰਾ ਪੈਰੋਕਾਰਾਂ ਨੂੰ ਸਜ਼ਾਵਾਂ ਹੋਣ ’ਤੇ ਦਿੱਤਾ ਪ੍ਰਤੀਕਰਮ ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ’ਚ ਵਾਪਰੇ ਬੇਅਦਬੀ ਮਾਮਲਿਆਂ ਵਿਚ ਦੋਸ਼ੀ ਲੋਕਾਂ ਨੂੰ ਸਖ਼ਤ ਸਜ਼ਾਵਾਂ ਹੋਣ ਦੀ ਵਕਾਲਤ ਕਰਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ’ਚ ਸਾਲ 2015 ਵਿਚ ਹੋਈ ਬੇਅਦਬੀ ਦੀ ਘਟਨਾ ਦੇ ਦੋਸ਼ੀ …

Read More »

ਕੈਨੇਡਾ ਨਿਵਾਸੀ ਸ਼ਰਧਾਲੂ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਇੱਕ ਕਿੱਲੋ ਸੋਨਾ

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਮੇਹਰ ਸਿੰਘ ਚਾਂਦਨਾ ਵੱਲੋਂ ਇੱਕ ਕਿੱਲੋ ਸੋਨਾ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ।ਇਹ ਸੋਨਾ ਉਨ੍ਹਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿੱਚ ਭੇਟ ਕੀਤਾ ਹੈ।ਮੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਸਵਰਗੀ ਮਨਦੀਪ ਸਿੰਘ ਚਾਂਦਨਾ ਦੀ ਇੱਛਾ ਸੀ, ਜਿਸ ਨੂੰ ਪੂਰਾ ਕੀਤਾ ਹੈ।ਉਨ੍ਹਾਂ ਆਖਿਆ ਕਿ …

Read More »

ਪ੍ਰੈਸ ਸੰਘਰਸ਼ ਦਾ ਸੂਬਾ ਪੱਧਰੀ ਸਮਾਗਮ 10 ਜੁਲਾਈ ਨੂੰ

ਪੱਤਰਕਾਰਾਂ ਨੂੰ ਦਿੱਤੇ ਜਾਣਗੇ ਪ੍ਰਸੰਸਾ ਪੱਤਰ ਅੰਮ੍ਰਿਤਸਰ. 8 ਜੁਲਾਈ (ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ (ਰਜਿ.) ਦਾ ਸੂਬਾ ਪੱਧਰੀ ਸਮਾਗਮ 10 ਜੁਲਾਈ ਦਿਨ ਐਤਵਾਰ ਨੂੰ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਹੋਵੇਗਾ। ਹੋਵੇਗਾ।ਐਸੋਸੀਏਸ਼ਨ ਦੇ ਸਰਪ੍ਰਸਤ ਇੰਦਰਜੀਤ ਅਰੋੜਾ ਨੇ ਕਿਹਾ ਕਿ ਇਹ ਸਮਾਗਮ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਲਗਭਗ 3 …

Read More »

ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ `ਚ ਕਰਵਾਏ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮੁਕਾਬਲੇ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਅਤੇ ਨੋਡਲ ਇੰਚਾਰਜ਼ ਆਦਰਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਮਾਹਣਾ ਸਿੰਘ ਰੋਡ ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਦੀ ਅਗਵਾਈ ਹੇਠ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹੇ ਦੇ ਨਵ-ਨਿਯੁੱਕਤ ਡਿਪਟੀ ਡੀ.ਈ.ਓ ਸੈਕੰਡਰੀ ਬਲਰਾਜ ਸਿੰਘ ਸੇਖੋਂ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ …

Read More »

19ਵਾਂ ਪੰਜਾਬ ਥੀਏਟਰ ਫੈਸਟੀਵਲ 2022 ਸੰਪਨ- ਸਤਵੇਂ ਦਿਨ ਖੇਡਿਆ ਹੈਨਰਿਕ ਇਬਸਨ ਦਾ ਲਿਖਿਆ ਪੰਜਾਬੀ ਨਾਟਕ ‘ਦੁਸ਼ਮਣ’

ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ ) – ਪੰਜਾਬ ਦੀ ਨਾਮਵਰ ਪ੍ਰਸਿੱਧ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ 7 ਦਿਨਾ 19ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਹੈਨਰਿਕ ਇਬਸਨ ਦੇ ਲਿਖੇ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਪੰਜਾਬੀ ਨਾਟਕ ‘ਦੁਸ਼ਮਣ’ ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।         …

Read More »

Review meeting of Aadhaar  in Tarn Taran  district

Tarn Taran, July 7 (Punjab Post Bureau) – A review meeting on Aadhaar progress in Tarn Taran district was held under the chairpersonship of Ms Bhawna Garg IAS, Deputy Director General, Unique Identification Authority of India (UIDAI) Regional Office Chandigarh in presence of DC Tarn Taran Moneesh Kumar IAS.              As the district has fared …

Read More »

ਅਮਨਦੀਪ ਕੌਰ ਨੇ ਚਮਕਾਇਆ ਪਿੰਡ ਰੱਤੋਕੇ ਦਾ ਨਾਮ

ਰਾਸ਼ਟਰ ਪੱਧਰੀ ਰੋਇੰਗ ਮੁਕਾਬਲੇ ‘ਚ ਪ੍ਰਾਪਤ ਕੀਤਾ ਤੀਸਰਾ ਸਥਾਨ ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਵਿਚੋਂ ਪੜ੍ਹੀ ਅਮਨਦੀਪ ਕੌਰ ਪੁੱਤਰੀ ਮੁਖਤਿਆਰ ਸਿੰਘ ਨੇ ਕਸ਼ਮੀਰ ਦੇ ਸ੍ਰੀਨਗਰ ਵਿਖੇ ਰਾਸ਼ਟਰ ਪੱਧਰੀ ਰੋਇੰਗ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਤਾਂਬੇ ਦਾ ਤਮਗਾ ਹਾਸਿਲ ਕੀਤਾ ਹੈ।ਪੂਰੇ ਰੱਤੋਕੇ ਪਿੰਡ, ਸਕੂਲ ਅਤੇ ਆਸ-ਪਾਸ ਦੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ …

Read More »

ਸਰਕਾਰੀ ਹਾਈ ਸਕੂਲ ਤਕੀਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਤਕੀਪੁਰ ਦਾ ਸਰਕਾਰੀ ਹਾਈ ਸਕੂਲ ਪ੍ਰਾਈਵੇਟ ਸਕੂਲੀ ਸਿੱਖਿਆ ਨੂੰ ਪੂਰੀ ਟੱਕਰ ਦੇ ਰਿਹਾ ਹੈ।ਦਸਵੀਂ ਜਮਾਤ ਦੇ ਨਤੀਜਿਆਂ ਨੇ ਵੀ ਇਲਾਕਾ ਨਿਵਾਸੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਖੁਸ਼ੀ ਦਾ ਹੁਲਾਰਾ ਦਿੱਤਾ।ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਪਰਮਜੀਤ ਸਿੰਘ 610/650 ਅੰਕ ਲੈ ਲੈ ਕੇ ਪਹਿਲਾ, ਮਨਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਨੇ 607/650 ਅੰਜਾਂ ਨਾਲ ਦੂਜਾ ਅਤੇ ਰਮਨਪ੍ਰੀਤ …

Read More »