Thursday, March 28, 2024

Monthly Archives: December 2022

ਪਿੰਡ ਮਹਿਲਾਂ ਚੌਕ ਦੇ ਸਰਕਾਰੀ ਸਕੂਲ ਵਿਖੇ ਤਰਕਸ਼ੀਲ ਸਮਾਗਮ ਦਾ ਆਯੋਜਨ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਹਿਲਾਂ ਚੌਕ ਵਿਖੇ ਮਾਸਟਰ ਪਰਮਵੇਦ, ਚਰਨ ਕਮਲ ਸਿੰਘ, ਚਮਕੌਰ ਸਿੰਘ ਮਹਿਲਾਂ …

Read More »

ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਆਂ ਦਾ ਇਕੱਠ ਹੋਇਆ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਦਾ ਇਕ ਭਾਰੀ ਇਕੱਠ ਪ੍ਰਧਾਨ ਪ੍ਰਦੀਪ ਸਰੀਨ ਦੀ ਅਗਵਾਈ `ਚ ਸਥਾਨਕ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਬੇਰੀ ਗੇਟ ਵਿਖੇ ਹੋਇਆ।ਇਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਸੇਵਾ ਮੁਕਤ ਅਧਿਆਪਕਾਂ, ਅਧਿਆਪਕਾਵਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ‘ਚ ਭਾਗ ਲਿਆ।ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪ੍ਰਦੀਪ ਸਰੀਨ ਨੇ ਕਿਹਾ …

Read More »

ਸੂਬੇ ਦਾ ਵਿਕਾਸ ਤੇ ਖੁਸ਼ਹਾਲੀ ਹੀ ਹੈ ਸ਼਼੍ਰੋਮਣੀ ਅਕਾਲੀ ਦਲ (ਅ) ਦਾ ਮੁੱਖ ਉਦੇਸ਼ – ਰਾਮਪੁਰਾ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ)- ਸ਼਼੍ਰੋਮਣੀ ਅਕਾਲੀ ਦਲ (ਅ) ਦਾ ਸ਼ੁਰੂ ਤੋਂ ਹੀ ਮੁੱਖ ਟੀਚਾ ਸੂਬੇ ਦਾ ਵਿਕਾਸ ਅਤੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦਾ ਰਿਹਾ ਹੈ।ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਇਸੇ ਟੀਚੇ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕ ਹਿੱਤਾਂ `ਤੇ ਪਹਿਰਾ ਦਿੰਦਿਆਂ ਸੂਬੇ …

Read More »

ਮੇਅਰ ਵਲੋਂ ਮੁਸਤਫ਼ਾਬਾਦ ਵਿਖੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਉਤਰੀ ਦੇ ਇਲਾਕੇ ਸ਼ਿਵ ਐਵੀਨਿਊ ਮੁਸਤਫ਼ਾਬਾਦ ਵਿਖੇ ਵਾਰਡ ਨੰਬਰ 19 ਦੇ ਵਿੱਚ ਪੈਂਦੀਆਂ ਗਲੀਆਂ ਵਿੱਚ ਸਿਵਲ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜ਼ਾਤ ਮਿਲੇਗੀ।ਮੇਅਰ ਰਿੰਟੂ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਵਾਤਾਵਰਣ ਦੀ ਸੰਭਾਲ ਲਈ …

Read More »

ਸਮਰਾਲਾ ’ਚ ਪੈਨਸ਼ਨਰਾਂ ਨੇ ‘ਪੈਨਸ਼ਨਰਜ਼ ਦਿਵਸ’ ਮਨਾਇਆ

ਨਵੇਂ ਨੋਟੀਫਿਕੇਸ਼ਨ ਦੀਆਂ ਫੋਟੋ ਕਾਪੀਆਂ ਵੰਡੀਆਂ, 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰ ਕੀਤੇ ਸਨਮਾਨਿਤ ਸਮਰਾਲਾ, 17 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਅਗਵਾਈ ਅੱਜ ਇਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ‘ਪੈਨਸ਼ਨਰਜ਼ ਦਿਵਸ’ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ 200 ਦੇ ਲਗਭਗ ਪੈਨਸ਼ਨਰਾਂ ਨੇ ਭਾਗ ਲਿਆ।ਆਪਣੇ …

Read More »

ਸਮਰਾਲਾ ’ਚ ਹੋਇਆ ਦੂਸਰਾ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਸਾਹਿਤਕ ਸਮਾਗਮ

ਸਮਰਾਲਾ, 17 ਦਸੰਬਰ (ਇੰਦਰਜੀਤ ਸਿੰਘ ਕੰਗ) – ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਨੂੰ ਸਮਰਪਿਤ ਦੂਸਰਾ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ।ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਨਾਟਕਕਾਰ ਡਾ. ਸ਼ਤੀਸ ਕੁਮਾਰ ਵਰਮਾ, ਪ੍ਰਧਾਨਗੀ ਮੰਡਲ ’ਚ ਸ਼ਸ਼ੋਭਿਤ ਸਖ਼ਸ਼ੀਅਤਾਂ ਅਤੇ ਸੱਦਾ ਪ੍ਰਵਾਨ ਕਰਕੇ ਪੁੱਜੇ ਮਹਿਮਾਨਾਂ ਨੂੰ ਹਾਰਦਿਕ …

Read More »

ਸਬ-ਡਵੀਜ਼ਨ ਸਾਂਝ ਕੇਂਦਰ ਪੱਛਮੀ ਵਲੋਂ ਸੈਮੀਨਾਰ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸਿਟੀ ਇੰਸਪੈਕਟਰ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸਬ-ਡਵੀਜ਼ਨ ਸਾਂਝ ਕੇਂਦਰ ਪੱਛਮੀ ਵਲੋ ਔਰਤਾਂ, ਬੱਚਿਆਂ, ਬਜ਼ੁਰਗਾਂ ਬਾਰੇ ਜ਼ੁਰਮ ਦੀ ਰੋਕਥਾਮ ਸੰਬੰਧੀ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਪੁਤਲੀਘਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਵਿੱਚ ਸੀਨੀਅਰ ਕਾਂਸਟੇਬਲ ਗੁਰਮੁੱਖ ਸਿੰਘ, ਸੀਨੀਅਰ ਕਾਂਸਟੇਬਲ ਰਾਜਵੰਤ ਕੋਰ ਅਤੇ ਸੀਨੀਅਰ ਕਾਂਸਟੇਬਲ ਨੇਹਾ ਭਾਰਤੀ ਪੀ.ਪੀ.ਐਮ.ਐਮ ਨੇ ਭਾਗ …

Read More »

ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਤਲੀਘਰ ਇਲਾਕੇ ‘ਚ ਹਟਾਏ ਨਜ਼ਾਇਜ਼ ਕਬਜ਼ੇ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਟਰੈਫਿਕ ਪੁਲਿਸ ਸਟਾਫ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜ਼ਾਰ (ਗੁਰਦੁਆਰਾ ਪਿਪਲੀ ਸਾਹਿਬ ਦੇ ਨੇੜੇ) ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਫੁੱਟਪਾਥਾਂ ‘ਤੇ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਹਟਵਾਉਂਦੇ ਹੋਏ ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਰਾਜੇਸ਼ ਕੱਕੜ ਅਤੇ ਇੰਚਾਂਰਜ਼਼ ਟਰੈਫਿਕ ਜੋਨ-3 ਇੰਸਪੈਕਟਰ ਪ੍ਰਵੀਨ ਕੁਮਾਰੀ।

Read More »

ਝਾਰਖੰਡ ਕੋਲ ਮਾਈਨ ਸ਼ੁਰੂ ਹੋਣ ਨਾਲ ਸੂਬੇ ਨੂੰ ਹੋਵੇਗਾ 600 ਕਰੋੜ ਦਾ ਸਾਲਾਨਾ ਲਾਭ – ਬਿਜਲੀ ਮੰਤਰੀ

ਮਾਨਾਂਵਾਲਾ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ‘ਚ ਕੀਤੀ ਸ਼ਿਰਕਤ ਅੰਮ੍ਰਿਤਸਰ 16 ਦਸੰਬਰ (ਸੁਖਬੀਰ ਸਿੰਘ) – ਸੂਬੇ ਵਿੱਚ ਦੋ ਹੀ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾਂ ਮੁਹੱਬਤ ਹਨ ਅਤੇ ਸਾਡੀ ਸਰਕਾਰ ਨੇ ਪਿਛਲੇ 8 ਮਹੀਨਿਆਂ ਦੌਰਾਨ ਸੁਧਾਰ ਦਾ ਵੀਜ਼ਨ ਅਪਣਾ ਕੇ ਇਨਾਂ ਦੋਹਾਂ ਥਰਮਲ ਪਲਾਂਟਾਂ ਤੋਂ 84 ਫੀਸਦੀ ਊਰਜਾ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸ: …

Read More »

ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਫੈਸਟੀਵਲ ਸੰਪੰ

ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦਾ ਓਵਰਆਲ ਪਹਿਲਾ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਦੂਜਾ ਸਥਾਨ ਅੰਮ੍ਰਿਤਸਰ 16 ਦਸੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਫੁੱਲਾਂ ਅਤੇ ਪੌਦਿਆਂ ਦਾ ਮੇਲਾਂ ਅੱਜ ਇਥੇ ਕੁਦਰਤ ਦੇ ਨੇੜੇ ਰਹਿਣ ਅਤੇ ਉਸ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੋਇਆ ਸੰਪਨ ਹੋ ਗਿਆ।ਫੁੱਲਾਂ, …

Read More »