Friday, April 19, 2024

Daily Archives: May 11, 2023

ਸੱਚਖੰਡ ਬੋਰਡ ਹਜ਼ੂਰ ਸਾਹਿਬ ਵਲੋਂ ਠਾਨ ਸਿੰਘ ਬੁੰਗਈ ਸੁਪਰਡੈਂਟ ਤੇ ਜੈਮਲ ਸਿੰਘ ਸਹਾਇਕ ਸੁਪਰਡੈਂਟ ਨਿਯੁਕਤ

ਨੰਦੇੜ/ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ ਵਲੋਂ ਗੁਰਦੁਆਰਾ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਦੋ ਸਹਾਇਕ ਸੁਪਰਡੈਂਟਾਂ ਦੀ ਚੋਣ ਲਈ 10 ਮਈ 2023 ਨੂੰ ਗੁਰਦੁਆਰਾ ਸਾਹਿਬ ਦੇ 10 ਸੁਪਰਵਾਈਜ਼ਰਾਂ ਦੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ ਗਈ।ਇਸ ਸਮੇਂ ਨਾਂਦੇੜ ਦੇ ਜਿਲ੍ਹਾ ਕੁਲੈਕਟਰ ਅਭਿਜੀਤ ਰਾਉਂਤ ਵਿਸ਼ੇਸ਼ ਤੌਰ …

Read More »

ਖ਼ਾਲਸਾ ਕਾਲਜ ਗਰਲਜ਼ ਸਕੂਲ ਵਿਦਿਆਰਥਣਾਂ ਨੂੰ ਸਰਵਾਈਕਲ ਕੈਂਸਰ ਬਾਰੇ ਕੀਤਾ ਜਾਗੂਰਕ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਈਕੋ ਨੇ ਸਾਂਝੇ ਤੌਰ ’ਤੇ ਕੇ.ਡੀ ਹਸਪਤਾਲ ਦੇ ਸਹਿਯੋਗ ਨਾਲ ਵੈਕਸੀਨੇਸ਼ਨ ਕੈਂਪ ਲਗਾਇਆ।ਇਸ ਕੈਂਪ ਦੌਰਾਨ ਸਰਵਾਇਕਲ ਕੈਂਸਰ ਬਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਕੈਂਪ ਦੌਰਾਨ ਵੈਕਸੀਨੇਸ਼ਨ ਦੇ ਫਾਇਦਿਆਂ ਬਾਰੇ ਚਾਨਣਾ …

Read More »

ਸਲਾਈਟ ਵਿਖੇ ਕਮਿਊਨੀਕਸ਼ ਸਕਿੱਲਜ਼ ਐਂਡ ਪਰਸਨੈਲਿਟੀ ਡਿਵੈਲਪਮੈਂਟ` ਸਬੰਧੀ 15 ਰੋਜ਼ਾ ਕੋਰਸ ਕਰਵਾਇਆ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਐਂਡ ਪਰਸਨੈਲਿਟੀ ਡਿਵੈਲਪਮੈਂਟ` ਵਿਸ਼ੇ `ਤੇ ਪੰਦਰਾਂ ਦਿਨਾਂ ਦਾ ਸਪੈਸ਼ਲ ਕੋਰਸ ਨੇੜਲੇ ਪਿੰਡਾਂ ਦੇ ਨੌਜਵਾਨ ਬੱਚਿਆਂ ਨੂੰ ਕਰਵਾਇਆ ਗਿਆ।ਇਹ ਕੋਰਸ ਵਿਭਾਗ ਵਲੋਂ ਬਿਨਾਂ ਕੋਈ ਫੀਸ ਲਏ ਕਰਵਾਇਆ ਗਿਆ, ਜੋ ਸੰਸਥਾ ਦੇ ਨਿਰਦੇਸ਼ਕ ਪ੍ਰੋਫੈਸਰ ਸ਼ੈਲਿੰਦਰ ਜੈਨ ਵਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਤੇ ਪੇਂਡੂ ਵਿਕਾਸ …

Read More »

ਗਰਭ ਅਵਸਥਾ ਦੌਰਾਨ ਚਾਰ ਵਾਰ ਚੈੱਕਅਪ ਅਤਿ ਜਰੂਰੀ – ਡਾ. ਪ੍ਰਿੰਸੀ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਅਤੇ ਕਾਰਜ਼ਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿਤਾ ਬਾਂਸਲ ਦੀ ਅਗਵਾਈ ਹੇਠ ਸੀ.ਐਚ.ਸੀ ਲੌਂਗੋਵਾਲ ਅਧੀਨ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ ਗਿਆ। ਹਾਜਰ ਗਰਭਵਤੀ ਔਰਤਾਂ ਨੂੰ ਜਾਣਕਾਰੀ ਦਿੰਦੇ ਹੋਏ ਐਮ.ਡੀ.ਗਾਇਨੀ ਡਾ. ਪ੍ਰਿੰਸੀ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਜੱਚਾ ਬੱਚਾ ਦੀ ਤੰਦਰੁਸਤੀ ਲਈ ਸਮੇਂ ਸਿਰ ਜਾਂਚ ਅਤੇ ਟੈਟਨੈਸ ਤੋਂ ਬਚਾਅ …

Read More »

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਕਰਵਾਇਆ ਫੁੱਟਬਾਲ ਅਤੇ ਹਾਕੀ ਟੂਰਨਾਮੈਂਟ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਅੰਡਰ-19 ਲੜਕੇ ਇੰਟਰ-ਅਕੈਡਮੀ ਫੁੱਟਬਾਲ ਅਤੇ ਹਾਕੀ ਟੂਰਨਾਮੈਂਟ ਕਰਵਾਇਆ ਗਿਆ।ਇਸ ਵਿੱਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ, ਅਕਾਲ ਅਕੈਡਮੀ ਸੰਘਾ, ਅਕਾਲ ਅਕੈਡਮੀ ਖੋਖਰ, ਅਕਾਲ ਅਕੈਡਮੀ ਰੋੜੀ ਅਤੇ ਅਕਾਲ ਅਕੈਡਮੀ ਕੌੜੀਵਾੜਾ ਸ਼ਾਮਲ ਸਨ।ਹਾਕੀ ਅਤੇ ਫੁੱਟਬਾਲ ਦਾ ਇਹ ਮੁਕਾਬਲਾ ਬਹੁਤ ਹੀ ਸ਼ਾਨਦਾਰ ਰਿਹਾ।ਫੁੱਟਬਾਲ ਮੁਕਾਬਲੇ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਉੱਡਤ ਸੈਦੇਵਾਲਾ …

Read More »

ਰੋਜ਼ਗਾਰ ਕੈਂਪ ਵਿੱਚ 97 ਉਮੀਦਵਾਰਾਂ ਨੇ ਲਿਆ ਭਾਗ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 10 ਮਈ 2023 ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ ਸੀ।ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਕ੍ਰੈਡਿਟ …

Read More »

ਸਰਕਾਰੀ-ਅਰਧ ਸਰਕਾਰੀ ਕਰਮਚਾਰੀ/ਅਧਿਕਾਰੀ, ਵਿਦਿਆਰਥੀ ਤੇ ਕਾਰੋਬਾਰੀ ਸਿੱਖ ਸਕਦਾ ਹੈ ਉਰਦੂ- ਭਾਸ਼ਾ ਅਫ਼ਸਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਸਰਕਾਰੀ-ਅਰਧ ਸਰਕਾਰੀ ਕਰਮਚਾਰੀ/ਅਧਿਕਾਰੀ, ਵਿਦਿਆਰਥੀ ਤੇ ਕਾਰੋਬਾਰੀ ਉਰਦੂ ਸਿੱਖ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਵਿਖੇ 01 ਜਨਵਰੀ ਤੋਂ 30 ਜੂਨ ਅਤੇ 01 ਜੁਲਾਈ ਤੋਂ 31 ਦਸੰਬਰ ਤੱਕ ਦੋ ਛਿਮਾਹੀ ਸੈਸ਼ਨਾਂ ਲਈ ਹਰ ਸਾਲ ਦਫ਼ਤਰੀ ਸਮੇਂ ਤੋਂ ਬਾਅਦ ਰੋਜ਼ਾਨਾ ਇੱਕ ਘੰਟੇ ਲਈ ਉਰਦੂ …

Read More »

ਢਲਦੀ ਦੁਪਹਿਰੇ ਡਾ. ਬੱਲ ਨਾਲ ਰਚਾਇਆ “ਲੇਖਕਾਂ ਸੰਗ ਸੰਵਾਦ” ਸਮਾਗਮ

ਅੰਮ੍ਰਿਤਸਰ, 11 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਅਜ ਏਥੇ ਢਲਦੀ ਦੁਪਹਿਰ ਨੂੰ ਪ੍ਰਮੁੱਖ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਡਾ. ਬਲ ਦੇ ਗ੍ਰਹਿ ਪਾਮ ਗਾਰਡਨ ਵਿਖੇ ਹੋਏ ਇਸ ਅਦਬੀ ਮਹਿਫਲ ਦਾ ਆਗਾਜ਼ ਗੀਤਕਾਰ ਅਤੇ ਗਾਇਕ ਸਤਨਾਮ ਸੱਤਾ ਜਸਪਾਲ ਦੇ ਧਾਰਮਿਕ …

Read More »

  DAV Students Shine in NSTSE Exam

Amritsar, May 11 (Punjab Post Bureau) – The students of DAV.Public School Lawrence Road proved their mettle once again and brought laurels to the school. They performed stupendously well in NSTSE Exam (National Level Science Talent Search Examination) 2022-23 conducted by Unified Council. Total 206 students of the school from Std –I – XII appeared in the exam. 30 students …

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਅਸ਼ੋਕ ਕੁਮਾਰ ਗਰਗ ਤੇ ਮੋਨਿਕਾ ਗਰਗ

ਸੰਗਰੂਰ, 11 ਮਈ (ਜਗਸੀਰ ਲੌਂਗਵਾਲ) – ਅਸ਼ੋਕ ਕੁਮਾਰ ਗਰਗ ਤੇ ਮੋਨਿਕਾ ਗਰਗ ਵਾਸੀ ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »