ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ‘ਚ ਉਸਾਰੇ ਜਾਣ ਵਾਲੇ ਸਮਾਰਕ ‘ਮੀਨਾਰ-ਏ-ਬੇਗਮਪੁਰਾ’ ਬਾਰੇ ਸੰਕਲਪ ਦਸਤਾਵੇਜ ਤਿਆਰ ਕਰਨ ਸਬੰਧੀ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਅਤੇ ਸੰਕਲਪ ਕਮੇਟੀ ਇੱਕ ਸਾਂਝੀ ਅਹਿਮ ਮੀਟਿੰਗ ਅੱਜ ਇਥੇ ਹੋਈ। ਇਸ ਮੌਕੇ ਮੁੱਖ …
Read More »ਪੰਜਾਬ
ਬਿਨ੍ਹਾਂ ਸਰਕਾਰੀ ਹੁਕਮਾਂ ਤੋਂ ਪੁਰਾਣੇ ਅਧਾਰ ਕਾਰਡਾਂ ਅਤੇ ਵੋਟਰ ਕਾਰਡਾਂ ਨੂੰ ਪੈਸੇ ਲੈ ਕੇ ਬਦਲਣ ਦਾ ਮਾਮਲਾ ਸਾਹਮਣੇ ਆਇਆ
ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਦਵਿੰਦਰ ਸਿੰਘ ਗਿੱਲ ਨੇ ਪਿੰਡ ਜਾਂਗਣੀਵਾਲ ਵਿਚ ਅਤੇ ਪਿੰਡਾਂ ਵਿਚ ਸਰਕਾਰਾ ਵਲੋਂ ਲੋਕਾਂ ਦੀ ਗੈਰ ਸੰਵਿਧਾਨਕ ਲੁੱਟ ਕਰਵਾਉਣ ਲਈ ਖੋਲੇ ਗ੍ਰਾਮ ਸੁਵਿਧਾ ਕੇਂਦਰ ਵਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ, ਧੀਮਾਨ ਨੇ ਪ੍ਰੈਸ ਨੂੰ ਨਾਲ ਲੈ ਪਿੰਡ ਦਾ ਜਾ ਕੇ ਮੋਕਾ ਵੇਖਿਆ ਅਤੇ ਤੁਰੰਤ ਦੱਖਲ …
Read More »21ਵੀਂ ਕਾਨਫਰੰਸ ਆਫ ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੁਸਾਇਟੀ ਆਫ ਇੰਡੀਆ ਸੰਪੰਨ
ਅੰਮ੍ਰਿਤਸਰ, 9 ਮਾਰਚ (ਰੋਮਿਤ ਸ਼ਰਮਾ) – ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੀ ਚਾਰ ਰੋਜ਼ਾ 21ਵੀਂ ਕਾਨਫਰੰਸ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸੰਪੰਨ ਹੋ ਗਈ। ਇਸ ਮੌਕੇ ਦੇਸ਼-ਵਿਦੇਸ਼ ਤੋਂ 235 ਨਾਮਵਰ ਵਿਗਿਆਨੀਆਂ ਨੇ ਭਾਗ ਲਿਆ ਅਤੇ ਆਪਣੇ ਖੋਜ ਪੇਪਰ ਪੇਸ਼ ਕੀਤੇ। ਪ੍ਰੋ. ਜੈਫਰੀ ਰੈਮੀਅਰ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਨੇ ਐਨ.ਐਮ.ਆਰ ਸਪੈਕਟਰੋਸਕੋਪੀ ਦੀ ਵਰਤੋਂ ਬਾਰੇ …
Read More »ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵੱਖ ਵੱਖ ਸੈਮੀਨਾਰ ਕਰਵਾਏ ਗਏ
ਫਾਜ਼ਿਲਕਾ, 9 ਮਾਰਚ (ਵਨੀਤ ਅਰੋੜਾ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਜ਼ਿਲੇ ਵਿੱਚ ਵੱਖ ਵੱਖ ਥਾਵਾਂ ‘ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇੰਨ੍ਹਾਂ ਸੈਮੀਨਾਰਾਂ ਵਿੱਚ ਮਹਿਲਾਵਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਔਰਤਾਂ ਨੂੰ ਕਿਸੇ ਵੀ ਖੇਤਰ ਵਿੱਚ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਅੱਜ …
Read More »ਫਾਜਿਲਕਾ ਜਿਲ੍ਹੇ ਦੀਆਂ 65 ਸਰਹੱਦੀ ਢਾਣੀਆਂ ਨੂੰ 24 ਘੰਟੇ ਮਿਲੇਗੀ ਬਿਜਲੀ -ਵਧੀਕ ਡਿਪਟੀ ਕਮਿਸ਼ਨਰ
ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਵੱਖ ਵੱਖ ਵਿਕਾਸ ਕਾਰਜਾਂ ‘ਤੇ 11 ਕਰੋੜ ਖਰਚ ਕੀਤੇ ਜਾਣਗੇ ਫਾਜ਼ਿਲਕਾ, 9 ਮਾਰਚ (ਵਨੀਤ ਅਰੋੜਾ) – ਹੁਣ ਫਾਜ਼ਿਲਕਾ ਜਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਦੀਆਂ ਦੂਰ-ਦੁਰਾਡੇ ਦੀਆਂ ਢਾਣੀਆਂ ਵੀ 24 ਘੰਟੇ ਬਿਜਲੀ ਨਾਲ ਜਗਮਗਾਉਣਗੀਆਂ ਤੇ ਇਸ ਪ੍ਰਾਜੈਕਟ ਤੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ.) ਤਹਿਤ 70 ਲੱਖ ਰੁਪਏ ਖਰਚ ਕੀਤੇ ਜਾਣਗੇ । ਸਰਕਾਰ …
Read More »ਆਦਰਸ਼ ਗਰਾਮ ਯੋਜਨਾ ਤਹਿਤ ਪਿੰਡ ਧੋਲ ਕਲਾਂ ਲਈ ਤਿਆਰ ਹੋਵੇਗਾ ‘ਵਿਲੇਜ ਡਿਵੈਲਪਮੈਂਟ ਪਲਾਨ’
ਡੀ.ਸੀ ਦੀ 19 ਮਾਰਚ ਨੂੰ ਰੋਜ਼ਗਾਰ ਮੇਲੇ ਸਬੰਧੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) -ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਥਾਨਕ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਆਦਰਸ਼ ਗ੍ਰਾਮ ਯੋਜਨਾ ਸਬੰਧੀ ਅਤੇ ਜ਼ਿਲ੍ਹੇ ਅੰਦਰ ਰੋਜ਼ਗਾਰ ਮੇਲਾ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਂਸਦ ਆਦਰਸ਼ ਗ੍ਰਾਮ …
Read More »ਜ਼ਿਲ੍ਹਾ ਬਾਲ ਸੁਰੱਖਿਆ ਸੁਸਾਇਟੀ ਦੇ ਅਮਲੇ ਦੀ ਇੰਟਰਵਿਊ 12 ਮਾਰਚ ਨੂੰ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਸ੍ਰੀ ਨਰਿੰਦਰਜੀਤ ਸਿੰਘ ਪਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਸੁਸਾਇਟੀ ਅੰਮ੍ਰਿਤਸਰ ਦੇ ਅਮਲੇ ਦੀ ਭਰਤੀ 19 ਫਰਵਰੀ 2015 ਨੂੰ ਰੱਖੀ ਗਈ ਸੀ ਜੋ ਕਿਸੇ ਕਾਰਨ ਮੁਲਤਵੀ ਹੋ ਗਈ ਸੀ, ਉਹ ਇੰਟਰਵਿਊ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਖੇ ਹੁਣ 12 ਮਾਰਚ …
Read More »ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਹੇਵੰਦ – ਮੁੱਖ ਸੰਸਦੀ ਸਕੱਤਰ
ਕੈਂਸਰ ਦੇ ਇਲਾਜ ਲਈ ਰਾਜ ਸਰਕਾਰ ਨੇ ਅਹਿਮ ਉਪਰਾਲੇ ਕੀਤੇ ਬਟਾਲਾ, 9 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਭਗਨ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਗਰੀਬੀ ਰੇਖਾਂ ਤੋਂ ਹੇਠਲੇ ਪਰਿਵਾਰਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਕਾਫ਼ੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸੇ ਤਰ੍ਹਾਂ ਰਾਸ਼ਟਰੀ …
Read More » ਨਵਾਂ ਨਾਨਕਸ਼ਾਹੀ ਕੈਲੰਡਰ ਇੱਕ ਸਾਲ ਬਾਅਦ- ਕਮੇਟੀ ਦਾ ਗਠਨ
ਪੰਜ ਸਿੰਘ ਸਾਹਿਬਾਨ ਵਲੋਂ ਇੱਕਤਰਤਾ ‘ਚ ਲਿਆ ਫੈਸਲਾ ਅੰਮ੍ਰਿਤਸਰ, 9 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਸੁਲਝਾਉਣ ਲਈ ਇੱਕ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਗਿਆ ਹੈ।ਜਿਸ ਵਿੱਚ ਤਖਤ ਸਾਹਿਬਾਨ ਤੋਂ ਇੱਕ-ਇੱਕ ਨੁਮਾਇੰਦੇ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਦੋ ਤੇ ਦਿੱਲੀ ਸਿੱਖ ਗੁਰਦਆਰਾ ਕਮੇਟੀ ਦਾ …
Read More »ਇਸਤਰੀ ਅਕਾਲੀ ਦਲ ਵੱਲੋਂ ਭਰਤੀ ਸ਼ੁਰੂ – ਰਾਜਵਿੰਦਰ ਰਾਜ
ਅੰਮ੍ਰਿਤਸਰ, 8 ਮਾਰਚ (ਸਾਜਨ) – ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਪੰਜਾਬ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਹੁੱਦੇ ਦਾ ਚਾਰਜ ਸੰਭਾਲਦਿਆਂ ਹੀ ਅਕਾਲੀ ਦਲ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਵੱਡੀ ਪੱਧਰ ‘ਤੇ ਬੀਬੀਆਂ ਦੀ ਅਕਾਲੀ ਦਲ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ।ਸ਼੍ਰੋਮਣੀ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਵੱਡੀ …
Read More »