Friday, July 11, 2025

ਪੰਜਾਬ

ਦੇਸ਼ ਵਿਚ 16 ਸਾਲਾਂ ‘ਚ 34.45 ਫੀਸਦੀ ਤੇ 10 ਸਾਲਾਂ ਵਿਚ ਪੰਜਾਬ ਦੇ 23 ਲੱਖ ਵੋਟਰ ਵਧੇ

ਜਲੰਧਰ, 23 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਵਿਚ ਵੋਟਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪਿਛਲੇ 16 ਸਾਲਾਂ ਵਿਚ ਵੋਟਰਾਂ ਦੀ ਗਿਣਤੀ ਵਿਚ 34.45 ਫੀਸਦ  ਵਾਧਾ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੋਧਿਆ ਤੇ ਅੰਤਮ ਪ੍ਰਕਾਸ਼ਨਾ ਮੁਤਾਬਕ ਵੋਟਰਾਂ ਦੀ ਗਿਣਤੀ 81 ਕਰੋੜ 45 ਲੱਖ 81 ਹਜ਼ਾਰ 184 ਹੋ ਗਈ ਹੈ। ਜਿਹੜੀ 1998 …

Read More »

2014 ਲੋਕ ਸਭਾ ਚੋਣਾਂ ਲਈ ਵੋਟਰ ਸੂਚੀਆਂ ਪ੍ਰਕਾਸ਼ਿਤ

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਕਮ ਜ਼ਿਲਾ ਚੋਣ ਅਫ਼ਸਰ ਡਾ. ਬਸੰਤ ਗਰਗ ਨੇ ਦੱਸਿਆ ਹੈ ਕਿ ਆਗਾਮੀ ਲੋਕ ਸਭਾ ਚੋਣਾਂ 2014 ਸਮੇਂ ਜਿਹੜੀ ਵੋਟਰ ਸੂਚੀ ਵਰਤੀ ਜਾਣੀ ਹੈ, ਉਸ ਦੀ ਅਤਿੰਮ ਪ੍ਰਕਾਸ਼ਨਾਂ 6 ਜਨਵਰੀ 2014 ਨੂੰ ਕੀਤੀ ਜਾ ਚੱਕੀ ਹੈ। ਇਸ ਲਈ ਫ਼ਾਜ਼ਿਲਕਾ ਜ਼ਿਲੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਨਾਂਅ ਮੌਜੂਦਾ …

Read More »

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਹਰੀ ਝੰਡੀ – ਵਧਾਈਆਂ ਦੇਣ ਵਾਲਿਆਂ ਦਾ ਤਾਂਤਾ

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ)- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਲੀਮੈਂਟ ਮੈਂਬਰ ਸ. ਸ਼ੇਰ ਸਿੰਘ ਘੁਬਾਇਆ ਨੂੰ ਦੂਸਰੀ ਵਾਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਚੋਣ ਲੜਨ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਸ. ਘੁਬਾਇਆ ਦੇ ਨਿਵਾਸ ਸਥਾਨ ‘ਤੇ ਵਧਾਈਆਂ ਦੇਣ ਵਾਲੇ ਸਮਰੱਥਕਾਂ ਦਾ ਤਾਤਾ ਲੱਗ ਗਿਆ। ਇਸ ਮੌਕੇ ਉਨਾਂ ਦੇ ਨਾਲ ਬੱਲੂਆਣਾ …

Read More »

ਅਕਾਲੀ ਦਲ 1920 ਦੇ ਜਿਲ੍ਹਾ ਪ੍ਰਧਾਨ ਤੇ ਪਾਰਟੀ ਬੁਲਾਰੇ ਦਲਜੀਤ ਸਿੰਘ ਸੰਧੂ ਦਾ ਦਿਹਾਂਤ

ਅੰਮ੍ਰਿਤਸਰ, 23  ਫ਼ਰਵਰੀ ( ਨਰਿੰਦਰ ਪਾਲ ਸਿੰਘ )- ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਅਕਾਲੀ ਦਲ 1920 ਦੇ ਜਿਲਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਸੰਧੂ ਅੱਜ ਸੰਖੇਪ ਬਿਮਾਰੀ ਤੋ ਬਾਅਦ ਅਕਾਲ ਚਲਾਣਾ ਕਰ ਗਏ। ਉਹ 55 ਸਾਲ ਦੇ ਸਨ। ਸ੍ਰ. ਸੰਧੂ ਆਪਣੇ ਪਿੱਛੇ ਮਾਤਾ ਪੂਰਨ ਕੌਰ, ਪਤਨੀ ਬੀਬੀ ਗੁਰਦੀਪ ਕੌਰ ਤੇ ਦੋ ਬੱਚੇ …

Read More »

‘ਪੁਲਿਸ ਲਾਠੀਚਾਰਜ’ ਨਾਲ ਮਰੇ ਕਿਸਾਨ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ

ਸਿਰ ਵਿਚੋਂ ਵੱਗ ਰਹੇ ਖੂਨ ਨੇ ਖੜਾ ਕੀਤਾ ਨਵਾਂ ਸਵਾਲ ਅੰਮ੍ਰਿਤਸਰ, 23 ਫਰਵਰੀ (ਨਰਿੰਦਰ ਪਾਲ ਸਿੰਘ)- ਪੰਜਾਬ ਪਾਵਰ ਕਾਰਪੋਰੇਸ਼ਨ ਬਾਰਡਰ ਜੋਨ ਦਫਤਰ ਦਾ ਘਿਰਾਉ ਕਰਨ ਗਏ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ 21 ਫਰਵਰੀ ਦੀ ਦੇਰ ਸ਼ਾਮ ‘ਮਾਰੇ ਗਏ’ਕਿਸਾਨ ਬਹਾਦਰ ਸਿੰਘ ਦਾ ਅੱਜ ਉਸਦੇ ਪਿੰਡ ਬੰਡਾਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਸਸਕਾਰ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ …

Read More »

ਸਿੱਖ ਕਤਲੇਆਮ ਸ਼ਹੀਦ ਪ੍ਰੀਵਾਰ ਕਲੋਨੀ ਤੇ ਨਜ਼ਾਇਜ ਕਬਜਿਆਂ ਵਿਰੁੱਧ ਬਾਬਾ ਦਰਸ਼ਨ ਸਿੰਘ ਵਲੋਂ ਭੁੱਖ ਹੜਤਾਲ ਸ਼ੁਰੂ

ਅੰਮ੍ਰਿਤਸਰ, 23  ਫਰਵਰੀ (ਨਰਿੰਦਰ ਪਾਲ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਸਿੱਖ ਸ਼ਹੀਦ ਪ੍ਰੀਵਾਰ ਕਲੋਨੀ ‘ਤੇ ਕੁੱਝ ਪੰਥਕ ਆਗੂਆਂ ਵਲੋਂ ਕੀਤੇ ਜਾ ਰਹੇ ਨਜ਼ਾਇਜ ਕਬਜੇ ਹਟਾ ਕੇ ਇਸ ਕਲੋਨੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ ਅਜੇ ਵੀ ਬੇਘਰ ਨਵੰਬਰ 84 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਨੂੰ ਸੌਪੇ ਜਾਣ ਦੀ ਮੰਗ ਨੂੰ ਲੈ ਕੇ ਬਾਬਾ ਦਰਸ਼ਨ ਸਿੰਘ ਨੇ ਭੁੱਖ ਹੜਤਾਲ ਆਰੰਭ ਕਰ ਦਿੱਤੀ।ਭੁੱਖ …

Read More »

ਦਾਦਾ–ਦਾਦੀ, ਨਾਨਾ-ਨਾਨੀ ਨੂੰ ਸਮਰਪਿਤ ਗਰੈਡ ਪੇਰੈਂਟਸ ਡੇ ਮਨਾਇਆ ਗਿਆ

ਅੰਮ੍ਰਿਤਸਰ 22 ਫਰਵਰੀ ( ਪੰਜਾਬ ਪੋਸਟ ਬਿਊਰੋ)-ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਸਕੂਲ ਦੇ ਖੁੱਲੇ ਵਿਹੜੇ ਵਿੱਚ ਸਾਡੇ ਵੱਡਿਆਂ ਜਿਵੇ ਕਿ ਦਾਦਾ–ਦਾਦੀ, ਨਾਨਾ-ਨਾਨੀ ਨੂੰ ਸਮਰਪਿਤ ਗਰੈਡ ਪੇਰੈਂਟਸ ਡੇ ਮਨਾਇਆ ਗਿਆ। ਜਿਸ ਵਿੱਚ ਬਚਿੱਆ ਨੇ ਆਪਣੇ ਵੱਡਿਆਂ ਪ੍ਰਤੀ ਆਪਣੇ ਮਨ ਦੇ ਭਾਵ ਬਹੁਤ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤੇ।ਪ੍ਰੋਗਰਾਮ ਦਾ ਆਰੰਭ ਪ੍ਰਮਾਤਮਾ ਦਾ ਅਸ਼ੀਰਵਾਦ ਲੈਦਿਆ ਸ਼ਬਦ ਨਾਲ ਕੀਤੀ …

Read More »

ਸ: ਛੀਨਾ ਨੇ ਜਨਮ ਦਿਵਸ ਮੌਕੇ ਮਾਤਾ ਲਾਲ ਦੇਵੀ ਮੰਦਿਰ ‘ਚ ਮੱਥਾ ਟੇਕਿਆ

ਅੰਮ੍ਰਿਤਸਰ, ੨੨ ਫਰਵਰੀ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਥਾਨਕ ਮਾਡਲ ਟਾਊਨ ਮੰਦਿਰ ‘ਚ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਵਸ ਮੌਕੇ ‘ਤੇ ਮੱਥਾ ਟੇਕਿਆ। ਇਸ ਮੌਕੇ ‘ਤੇ ਮਹੰਤ ਸੂਰਜ ਪ੍ਰਕਾਸ਼ ਨੇ ਸ: ਛੀਨਾ ਨੂੰ ਗਲੇ ਲਾਕੇ ਉਨ੍ਹਾਂ ਅਸ਼ੀਰਵਾਦ ਦਿੱਤਾ। ਸੰਤ ਸੂਰਜ ਪ੍ਰਕਾਸ਼ ਨੇ ਸ: ਛੀਨਾ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਟਿਕਟ ਦੇਣ …

Read More »

ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਮਨਾਇਆ ਸਲਾਨਾ ਖੇਡ ਦਿਵਸ, ਖੇਡਾਂ ਦਾ ਵਿਦਿਆਰਥੀਆਂ ਜੀਵਨ ‘ਤੇ ਅਹਿਮ ਸਥਾਨ – ਬਿਗ੍ਰੇਡੀਅਰ ਹਰਚਰਨ

ਅੰਮ੍ਰਿਤਸਰ, 22 ਫਰਵਰੀ ( ਪ੍ਰੀਤਮ ਸਿੰਘ)-ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਆਪਣਾ ਸਾਲਾਨਾ ਖੇਡ ਦਿਵਸ ਕਾਲਜ ਦੇ ਵਿਹੜੇ ˜’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕ ਮੁਕਾਬਲਿਆਂ ‘ਚ ਹਿੱਸਾ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਬਿਗ੍ਰੇਡੀਅਰ ਹਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜ਼ਿੰਦਗੀ ‘ਚ …

Read More »

ਸ੍ਰ. ਫੂਲਕਾ ਦੇ ਹੱਕ ਵਿੱਚ ਨਿਤੱਰੀ ਸ਼੍ਰੋਮਣੀ ਕਮੇਟੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ

ਅੰਮ੍ਰਿਤਸਰ, 22 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ , ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 30 ਸਾਲਾਂ ਤੋਂ ਜੂਝ ਰਹੇ ਸ੍ਰ ਹਰਵਿੰਦਰ ਸਿੰਘ ਫੂਲਕਾ ਦੇ ਹੱਕ ਵਿੱਚ ਨਿੱਤਰੀ ਹੈ ।ਆਪਣੀ ਫੇਸ ਬੁੱਕ ਤੇ ਬੀਬੀ ਕਿਰਜੋਤ ਕੌਰ ਨੇ ਅੰਕਿਤ ਕੀਤਾ ਹੈ ਕਿ ‘ਸ੍ਰ ਫੂਲਕਾ ਨੂੰ ਬਦਨਾਮ ਕਰਨ ਲਈ …

Read More »