Sunday, June 21, 2026

ਤਰਕਸ਼ੀਲਾਂ ਨੇ ਅੰਧ-ਵਿਸ਼ਵਾਸ ਰੋਕੂ ਕਾਨੂੰਨ ਬਿਨਾਂ ਪੱਖਪਾਤ ਤੋਂ ਲਾਗੂ ਕਰਨ ਦੀ ਕੀਤੀ ਮੰਗ

ਸੰਗਰੂਰ, 9 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮ ਵੇਦ, ਲੈਕਚਰਾਰ PPNJ0902202018ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ ਤੇ ਤਰਸੇਮ ਚੰਦ ਕਾਨਗੜ੍ਹ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਦੇ ਇੱਕ ਅਖਬਾਰ ਰਾਹੀਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਝੂਠਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ‘ਤੇ ਰੋਕ ਨੂੰ ਲੈ ਕੇ ਇੱਕ ਕਾਨੂੰਨ ਲਿਆਉਣ ਜਾ ਰਹੀ ਹੈ।ਸਰਕਾਰ ਨੇ ਇਤਰਾਜ਼ਯੋਗ ਇਸ਼ਤਿਹਾਰ ਐਕਟ 1954 ਵਿਚ ਸੋਧ ਦਾ ਮਸੌਦਾ ਪੇਸ਼ ਕੀਤਾ ਹੈ ਜਿਸ ਤਹਿਤ ਚਮਤਕਾਰ ਰਾਹੀਂ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਨੂੰ 5 ਸਾਲ ਦੀ ਕੈਦ ਤੇ 50 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਆਗੂਆਂ ਨੇ ਇਸ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਪੱਖੀ ਕਾਨੂੰਨ ਦੀ ਤਾਂ ਹੀ ਮਹੱਤਤਾ ਹੈ ਜੇ ਉਹ ਬਿਨਾਂ ਪੱਖਪਾਤ ਤੋਂ ਲਾਗੂ ਹੋਣ।ਉਨ੍ਹਾਂ ਮੰਗ ਕੀਤੀ ਹੈ ਕਿ ਅੰਧ-ਵਿਸ਼ਵਾਸਾਂ ਵਿਰੁੱਧ ਕਾਨੂੰਨ ਜੋ ਪਹਿਲਾਂ ਦੋ ਸੂਬਿਆਂ ਵਿਚ ਬਣਿਆ ਹੋਇਆ ਹੈ।ਉਹ ਸਾਰੇ ਭਾਰਤ ਵਿੱਚ ਲਾਗੂੂ ਕੀਤਾ ਜਾਵੇ।ਅਵਾਜ਼ ਪ੍ਰਦੂਸ਼ਣ ਸਬੰਧੀ, ਇਤਰਾਜ਼ਯੋਗ ਇਸ਼ਤਿਹਾਰ ਕਰਨ ਸਬੰਧੀ ਜਿਹੜੇ ਕਾਨੂੰਨ ਪਹਿਲਾਂ ਬਣੇ ਹੋਏ ਹਨ ਉਹ ਵੀ ਕਿਤੇ ਲਾਗੂ ਹੁੰਦੇ ਦਿਖਾਈ ਨਹੀਂ ਦਿੰਦੇ।ਸੋ ਇਨ੍ਹਾਂ ਕਾਨੂੰਨਾਂ ਨੂੰ ਬਿਨਾਂ ਪੱਖਪਾਤ ਦੇ ਲੋਕ ਹਿੱਤਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦਾ ਆਰਥਿਕ, ਸਰੀਰਕ, ਮਾਨਸਿਕ, ਲੁੱਟ ਤੋਂ ਬਚਾਅ ਹੋ ਸਕੇ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …