Friday, December 1, 2023

ਕਵਿਤਾਵਾਂ

ਘਰ ਚੋਂ ਬੇਘਰ ਹੋਇਆ

ਸਮਾਜ ਚੋਂ ਨਿਕਾਰਿਆ ਤੇ ਘਰ ਚੋਂ ਬੇਘਰ ਹੋਇਆ, ਲੋਕਾਂ ਸਾਹਵੇਂ ਦੋਸਤੋ ਫ਼ਕੀਰ ਬਣ ਜਾਂਦਾ ਏ। ਲਿਵ ਗਰ ਲਾ ਲਵੇ ਜੋਤ ਓਹ ਇਲਾਹੀ ਨਾਲ, ਓਹ ਦੁਨੀਆਂ ਦਾ ਦੋਸਤੋ ਅਮੀਰ ਬਣ ਜਾਂਦਾ ਏ। ਮਾਇਆ ਤਿਆਗ ਜੋ ਸਮਾਜ ਲਈ ਕੰਮ ਕਰੇ, ਇੱਕ ਦਿਨ ਦੁਖੀਆਂ ਲਈ ਧੀਰ ਬਣ ਜਾਂਦਾ ਏ। ਮਿਸ਼ਨ ਤੋਂ ਭਟਕੇ ਜੋ ਲਾਈਲੱਗ ਹੋਵੇ ਬੰਦਾ, ਅਕਸਰ ਲਕੀਰ ਦਾ ਫਕੀਰ ਬਣ ਜਾਂਦਾ ਏ। …

Read More »

ਬੋਲੀ ਮਾਂ ਸਾਡੀ…

ਮਾਂ-ਬੋਲੀ ਮਾਂ ਸਾਡੀ , ਕਰੋ ਸਤਿਕਾਰ ਸਾਰੇ, ਆਉ ਰਲ ਮਿਲ ਕੇ ਤੇ, ਘੱਲ ਇਹ ਵਿਚਾਰੀਏ। ਮਾਂ ਦਾ ਸਥਾਨ ਕਿਵੇਂ, ਚਾਚੀ ਮਾਸੀ ਲੈ ਸਕੇ, ਦਿਲ ਵਿਚੋਂ ਮਾਂ-ਬੋਲੀ, ਕਦੇ ਨਾ ਵਿਸਾਰੀਏ। ਗੁਰੂਆਂ ਦੀ ਵਰੋਸਾਈ, ਸੂਫ਼ੀਆਂ ਨੇ ਮਾਣ ਦਿੱਤਾ, ਕਵੀਆਂ ਕਵੀਸ਼ਰਾਂ ਨੇ, ਇਸ ਨੂੰ ਦੁਲਾਰਿਆ। ਢੋਲੇ, ਟੱਪੇ, ਮਾਹੀਏ, ਲੋਕ-ਗੀਤਾਂ ਵਿੱਚ ਗੂੰਜ਼ਦੀ ਇਹ, ਬਾਕੀ ਇਹਦੇ ਕਿੱਸਾਕਾਰਾਂ, ਰੂਪ ਨੂੰ ਸ਼ਿੰਗਾਰਿਆ। ਸ਼ਹਿਦ ਨਾਲੋਂ ਮਿੱਠੜੀ ਇਹ, ਕੰਨਾਂ …

Read More »

ਪੰਛੀ ਪੌਦੇ ਹਵਾ ਦੇ ਬੁੱਲੇ

ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ। ਸੂਰਜ ਚੰਦ ਪਹਾੜ ਤੇ ਸਾਗਰ ਅੰਬਰ ਸਾਖੀ ਭਰਦਾ ਹੈ, ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ। ਦੁਨੀਆ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ, ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ। ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ …

Read More »

ਦੀਵਾਲੀ

ਚਾਅ, ਰੀਝਾਂ ਤੇ ਖੁਸ਼ੀਆਂ ਵੰਡਦੀ ਆਉਂਦੀ ਏ ਦੀਵਾਲੀ। ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ। ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ, ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ। 1111202304 ਡਾ. ਆਤਮਾ ਸਿੰਘ ਗਿੱਲ ਮੋ – 9878883680

Read More »

ਤਨ ਮਨ ਰੁਸ਼ਨਾਏ ਦਿਵਾਲੀ

ਹਾਸੇ ਲੈ ਕੇ ਆਏ ਦਿਵਾਲੀ ਐਬਾਂ ਨੂੰ ਲੈ ਜਾਏ ਦਿਵਾਲੀ ਹਰ ਇਕ ਹੀ ਮਨ ਖੁਸ਼ ਹੋ ਜਾਵੇ ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣ ਕੇ ਹਾਸਾ ਇਹ ਆ ਜਾਵੇ ਦੁੱਖ ਹਰਕੇ ਲੈ ਜਾਏ ਦਿਵਾਲੀ ਹਰ ਇਕ ਦੀ ਰੂਹ ਦਵੇ ਦੁਆਵਾਂ ਹਰ ਇਕ ਹੱਸ ਮਨਾਏ ਦਿਵਾਲੀ। ਜਿੱਤ ਬਦੀ ਤੇ ਚੰਗੇ ਦੀ ਹੈ ਇਸਨੂੰ ਹੀ ਦਰਸਾਏ ਦਿਵਾਲੀ। ਨਾ ਪਰਦੂਸ਼ਣ ਕਰਨਾ ਆਪਾਂ ਸਾਡੀ …

Read More »

ਰੱਖੜੀ

ਸਾਡੇ ਪਿੰਡ ਨੂੰ ਜੋ ਆਉਂਦੀਆਂ ਸੁਗੰਧੀਆਂ, ਰੱਬਾ ਆਉਂਦੀਆਂ ਹੀ ਰਹਿਣ ਦੇ ਮੇਰੇ ਵੀਰ ਨੇ ਬੰਨਾਉਣ ਅੱਜ ਰੱਖੜੀ, ਵਿਹੜੇ ਆਉਣਾ ਛੋਟੀ ਭੈਣ ਦੇ ਮੱਥਾ ਚੁੰਮ ਜਦੋਂ ਗਲ ਨਾਲ ਲਾਊਗਾ ਮੇਰੀ ਅੱਖੀਆਂ ਚ` ਨੀਰ ਭਰ ਆਊਗਾ ਤੇਲ ਚੋਅ ਕੇ ਪਵਾਉਣੇ ਘਰ ਪੈਰ ਮੈਂ, ਸੜਦੇ ਨੂੰ ਸੜ ਲੈਣ ਦੇ ਮੇਰੇ ਵੀਰ ਨੇ… ਅਸਾਂ ਨੱਚ ਨੱਚ ਪਾਉਣੀਆਂ ਧਮਾਲਾਂ ਨੇ ਕਰ ਗਿੱਧੇ ਵਿੱਚ ਦੇਣੀਆਂ ਕਮਾਲਾਂ …

Read More »

ਆਮ ਜਿਹੀ। (ਗ਼ਜ਼ਲ)

ਤੂੰ ਮੇਰੇ ਲਈ ਖਾਸ ਬੜਾ ਏਂ, ਮੈਂ ਤੇਰੇ ਲਈ ਆਮ ਜਿਹੀ। ਤੂੰ ਤਾਂ ਲਗਦਾ ਸਰਘੀ ਵੇਲਾ, ਮੈਂ ਢਲਦੀ ਹੋਈ ਸ਼ਾਮ ਜਿਹੀ। ਤੂੰ ਏਂ ਕੋਈ ਹੀਰਾ ਮਹਿੰਗਾ, ਮੈਂ ਕੌਡੀਆਂ ਦੇ ਦਾਮ ਜਿਹੀ। ਤੇਰੇ ਨਾਲ ਮੁਹੱਬਤ ਕਰਕੇ, ਮੈਂ ਖ਼ੁਦ ਤੋਂ ਉਪਰਾਮ ਜਿਹੀ। ਤੂੰ ਏਂ ਕਿਸੇ ਸੱਚ ਦੇ ਵਰਗਾ, ਮੈਂ ਝੂਠੇ ਇਲਜ਼ਾਮ ਜਿਹੀ। ਮਰਜ਼ ਹੈ ਕੀ “ਸਿਮਰ” ਨੂੰ ਹੁਣ, ਲੱਭਦੀ ਨਹੀਂ ਗੁੰਮਨਾਮ ਜਿਹੀ। …

Read More »

ਦੋਹੇ

ਹੋਣ ਪਰਿੰਦੇ ਸੋਚ ਦੇ, ਪੌਣਾਂ `ਤੇ ਅਸਵਾਰ। ਅੱਖ ਦੇ ਫੋਰ `ਚ ਘੁੰਮਦੇ, ਸੱਤ ਸਮੁੰਦਰ ਪਾਰ। ਗੱਭਰੂ ਦੇਸ਼ ਪੰਜਾਬ ਦੇ, ਤੁਰੇ ਵਿਦੇਸ਼ਾਂ ਵੱਲ। ਪਿੱਛੋਂ ਧਰਤੀ ਮਾਂ ਸਹੇ, ਸੀਨੇ ਪੈਂਦੇ ਸੱਲ। ਟੁੱਟੀ ਹੱਡੀ ਜੁੜਨ ਦੇ, ਹੁੰਦੇ ਨੇ ਇਮਕਾਨ। ਲਾਉਂਦੀ ਫੱਟ ਅਸਾਧ ਹੈ, ਫਿਸਲੇ ਜਦੋਂ ਜ਼ੁਬਾਨ। ਪੂਜਾ ਕਰਦਾ ਕਿਰਤ ਦੀ, ਕਾਮਾ ਤੇ ਕਿਰਸਾਨ। ਛਾਲਾ ਉਸਦੇ ਹੱਥ ਦਾ, ਤਮਗਾ ਤੇ ਸਨਮਾਨ। ਮੰਨੀਏ ਗੱਲ ਜ਼ਮੀਰ …

Read More »

ਮਾਵਾਂ

ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ। ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਬੇਸ਼ੱਕ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ, ਆਪਣੇ ਵਲੋਂ ਮਾਂ ਦਾ ਫਾਹਾ ਵੱਢ ਦਿੱਤਾ। ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ …

Read More »

ਆਪ ਮੁਹਾਰੇ ਅੱਥਰੂ….

ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ, ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ। ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ। ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।   ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ, ਘਰ ਪਰਿਵਾਰ ਤਾਈਂ ਕਰ …

Read More »