Friday, November 15, 2024

ਸਾਹਿਤ ਤੇ ਸੱਭਿਆਚਾਰ

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਹੈ ਫ਼ਿਲਮ ‘ਆਪਣੇ ਘਰ ਬਿਗਾਨੇ’

  ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ।ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ।ਇਹ ਫਿਲਮਾਂ ਨਾ ਸਿਰਫ ਮਨੋਰੰਜਨ ਕਰ ਰਹੀਆਂ ਬਲਕਿ ਦਰਸ਼ਕਾਂ ਨੂੰ ਜ਼ਿੰਦਗੀ ਨਾਲ ਜੋੜਦਿਆਂ ਵੱਡਾ ਸੁਨੇਹਾ ਵੀ ਦੇ ਰਹੀਆਂ ਹਨ।ਇਹ ਫਿਲਮ ‘ਆਪਣੇ ਘਰ ਬਿਗਾਨੇ’ ਰਜ਼ਨੀ ਅਤੇ ਅਰਦਾਸ ਵਰਗੀਆਂ ਸਾਰਥਿਕ ਫ਼ਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦਰਸ਼ਕਾਂ ਦਾ ਦਿਲ ਜਿੱਤਣ ਦਾ ਦਮ …

Read More »

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ।ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਜਿਸ ’ਤੇ ਸੰਗਤਾਂ ਨੇ ਘਿਓ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ ਹੈ।ਖਾਲਸਾ ਕਾਲਜ ਅੰਮ੍ਰਿਤਸਰ ਅਤੇ ਆਉਣ ਵਾਲੇ ਭਵਿੱਖ ’ਚ ‘ਖਾਲਸਾ ਮੈਡੀਕਲ ਕਾਲਜ ਅਤੇ ਹਸਪਤਾਲ’ ਤੋਂ ਇਲਾਵਾ ਮੈਨੇਜ਼ਮੈਂਟ ਹੁਣ ਅੰਤਰਰਾਸ਼ਟਰੀ ਪੱਧਰ ਦੀ ‘ਖਾਲਸਾ ਯੂਨੀਵਰਸਿਟੀ’ ਦਾ ਐਲਾਨ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ‘ਖਾਲਸਾ ਯੂਨੀਵਰਸਿਟੀ’ ਉੱਚ ਸਿੱਖਿਆ ਅਤੇ ਖੋਜ਼ ਦੀ ਇੱਕ ਸੁਤੰਤਰ ਸੰਸਥਾ ਹੋਵੇਗੀ।ਮੈਨੇਜ਼ਮੈਂਟ ਨੇ ‘ਖਾਲਸਾ ਮੈਡੀਕਲ ਕਾਲਜ …

Read More »

ਸੱਠ ਵਰ੍ਹੇ ਜ਼ਿੰਦਗੀ………

ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ ਅਜੇ ਕਰਨੇ ਨੇ ਕੰਮ ਜੋ ਰਹਿ ਗਏ ਅਧੂਰੇ ਜੀ। ਖੁਰਮਣੀਆਂ ਪਿੰਡ ਪਹਿਲਾ ਸਾਹ ਲਿਆ ਸੀ, ਚਾਅ ਨਾਲ ਮਾਪਿਆਂ ਗਲ਼ ਲਾ ਲਿਆ ਸੀ। ਵਧਾਈਆਂ ਦੇਣ ਆਏ ਲੋਕ ਦਰਾਂ ਮੂਹਰੇ ਜੀ, ਸੱਠ ਵਰ੍ਹੇ ਜਿੰਦਗੀ ਦੇ ਕਰ ਲਏ ਪੂਰੇ ਜੀ। ਪਿੰਡ ਦੇ ਸਕੂਲੋਂ ਕੀਤੀ ਮੁੱਢਲੀ ਪੜ੍ਹਾਈ ਜੀ, ਖਾਸੇ ਬਾਜ਼ਾਰ ਸਕੂਲ ਮਾਪਿਆਂ ਦੱਸਵੀਂ ਕਰਾਈ ਜੀ। ਕੰਮ …

Read More »

ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਵੱਡੀ ਵਡਿਆਈ

             ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦ ਗੁਣਾਂ ਨਾਲ ਭਰਪੂਰ ਹੈ।ਆਪ ਜੀ ਵੱਲੋਂ ਸੱਚੇ ਸਿਦਕ ਨਾਲ ਨਿਭਾਈ ਨਿਸ਼ਕਾਮ ਸੇਵਾ ਵਰਗੀ ਦੁਨੀਆਂ ਦੇ ਇਤਿਹਾਸ ਅੰਦਰ ਕਿਧਰੇ ਹੋਰ ਮਿਸਾਲ ਨਹੀਂ ਮਿਲਦੀ।ਆਪ ਜੀ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ਼ ਕੀਤੇ ਅਤੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ ’ਤੇ …

Read More »

ਚੰਗਾ ਹੋਇਆ—?

ਨਿਮਾਣਾ ਸਿਹੁੰ ਨੂੰ ਫੂਨ ਆਇਆ ਕਿ ਤੇਰਾ ਫਲਾਣਾ ਸਾਥੀ ਚੱਲ ਵੱਸਿਆ –। ਸੱਚੀਂ ਦੱਸਾਂ ਘਰਵਾਲੀ ਦੇ ਤੁਰ ਜਾਣ ਤੋਂ ਬਾਅਦ ਇਹ ਠਾਂਹ-ਠਾਂਹ ਹੀ ਗਿਆ।”ਨਿਮਾਣੇ ਨੇ ਕਿਹਾ ਕਿ ਬਹੁਤ ਹੀ ਮਾੜਾ ਹੋਇਆ।ਹਸਮੁੱਖ ਸੁਭਾਅ ਤੇ ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਵਾਲਾ ਬੰਦਾ ਸੀ।ਉਹ ਦੀ ਅਜੇ ਜਾਣ ਦੀ ਉਮਰ ਨਹੀਂ ਸੀ।ਮੇਰੇ ਨਾਲ ਤੇ ਉਹਦੀ ਫੂਨ `ਤੇ ਗੱਲਬਾਤ ਦੂਜੇ ਚੌਥੇ ਦਿਨ ਹੁੰਦੀ ਰਹਿੰਦੀ ਸੀ।ਅੱਗਿਓਂ ਆਵਾਜ਼ …

Read More »

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ ਸ਼ਾਮ ਨੂੰ ਤੀਆਂ ਦਾ ਲੱਗਣਾ, ਵਿਆਹੀਆਂ ਵਰ੍ਹੀਆਂ ਧੀਆਂ ਦਾ ਪੇਕੇ ਘਰ ਆਉਣਾ। ਤੀਆਂ ਦੇ ਬਹਾਨੇ ਸਖੀਆਂ ਨੂੰ ਮਿਲਣਾ, ਕੁੱਝ ਉਨ੍ਹਾਂ ਦੀਆਂ ਸੁਣਨਾ ਕੁੱਝ ਆਪਣੀ ਸੁਣਾਉਣਾ। ਬੋਲੀਆਂ ਦੇ ਬਹਾਨੇ , ਮਨ ਹਾਉਲਾ ਕਰ ਆਉਣਾ। ਨਾ ਕਿਸੇ ਦਾ ਬੀ.ਪੀ ਵਧਣਾ, ਨਾ ਡਿਪ੍ਰੈਸ਼ਨ ਦਾ ਹੋਣਾ। ਸੂਟ ਸਵਾਉਣਾ, ਰੀਝਾਂ …

Read More »

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ ਦੀ ਬਸ ਤਮੰਨਾ ਹੈ, ਜੀਵਨ ਵਿੱਚ ਇੱਕ ਸੱਚਾ ਇਨਸਾਨ ਬਣਨ ਦੀ। ਲੋਕਾਂ ਦੀਆਂ ਅੱਖਾਂ ਵਿੱਚ ਇਨਸਾਨ ਹਾਂ ਮੈਂ ਫਿਰ ਵੀ ਦੁਨੀਆਂ ਲਈ ਮਹਿਮਾਨ ਹਾਂ ਮੈਂ। ਠੀਕ ਹੈ ਸਮਾਜ ਲਈ ਮੈਂ ਕੁੱਝ ਵੀ ਨਹੀਂ ਪਰ ਆਪਣੇ ਮਾਪਿਆਂ ਲਈ ਉਹਨਾਂ ਦੀ ਸੰਤਾਨ ਹਾਂ ਮੈਂ ਸੱਚਾ ਸੁੱਚਾ ਇਨਸਾਨ …

Read More »

ਹਰੇ-ਭਰੇ ਰੁੱਖ

ਦੇਣ ਠੰਢੀਆਂ ਹਵਾਵਾਂ, ਸੋਹਣੇ ਹਰੇ-ਭਰੇ ਰੁੱਖ। ਇਨ੍ਹਾਂ ਧਰਤੀ ਸ਼ਿੰਗਾਰੀ, ਸਾਨੂੰ ਦਿੰਦੇ ਬੜਾ ਸੁੱਖ। ਛਾਂ ਮਾਂਵਾਂ ਜਿਹੀ ਦਿੰਦੇ, ਮੋਹ ਇਨ੍ਹਾਂ ਨਾਲ ਪਾਈਏ। ਧੀਆਂ-ਪੁੱਤਾਂ ਦੀ ਤਰ੍ਹਾਂ, ਲਾਡ ਇਨ੍ਹਾਂ ਨੂੰ ਲਡਾਈਏ। ਭਵਿੱਖ ਸੁੰਦਰ ਬਣਾਈਏ, ਕਰੀਏ ਇਨ੍ਹਾਂ ਵੱਲ ਮੁੱਖ। ਦੇਣ ਠੰਢੀਆਂ ਹਵਾਵਾਂ, ਸੋਹਣੇ ਹਰੇ-ਭਰੇ ਰੁੱਖ। ਭੂਮੀ ਖੁਰਨ ਤੋਂ ਬਚਾਉਣ, ਕਰਨ ਲੋੜਾਂ ਪੂਰੀਆਂ। ਸਾਂਝ ਇਨ੍ਹਾਂ ਨਾਲ ਪੁਰਾਣੀ, ਕਾਹਨੂੰ ਪਾਈਏ ਦੂਰੀਆਂ। ਸੁੰਞੀਂ ਹੋਣ ਤੋਂ ਬਚਾਈਏ, ਇਸ …

Read More »

ਰੁੱਤਾਂ

ਹੁਨਾਲ ਰੁੱਤ ਜਦੋਂ ਆਵੇ ਸੂਰਜ ਅੱਗ ਬੱਦਲਾਂ ਨੂੰ ਲਾਵੇ ਤਪਸ਼ ਪੂਰਾ ਪਿੰਡਾ ਝੁਲਸਾਵੇ ਨਾਲੇ ਦਿਲ ਘਬਰਾਉਂਦਾ ਹੈ ਠੰਡੀ ਹਵਾ ਤੇ ਪਾਣੀ ਹਰ ਕੋਈ ਚਾਹੁੰਦਾ ਹੈ। ਵਰਖਾ ਰੁੱਤ ਜਦੋਂ ਆਵੇ ਮੇਘ ਬਰਸੇ ਛਹਿਬਰ ਲਾਵੇ ਕੁੱਲ ਕਾਇਨਾਤ ਭਿੱਜ ਜਾਵੇ ਚਿੱਕੜ ਦਿਲ ਘਬਰਾਉਂਦਾ ਹੈ ਓਟ ਤੇ ਛੱਤਰੀ ਹਰ ਕੋਈ ਚਾਹੁੰਦਾ ਹੈ। ਸਿਆਲ ਰੁੱਤ ਜਦੋਂ ਆਵੇ ਕੱਕਰ ਹੱਡ ਚੀਰਦਾ ਜਾਵੇ ਪਾਲਾ ਦੰਦੋ-ੜਿੱਕਾ ਲਾਵੇ ਹੱਥ …

Read More »