ਬਹੁਤੀ ਲੰਘੀ, ਥੋੜ੍ਹੀ ਰਹਿੰਦੀ। ਜ਼ਿੰਦ ਨਿਮਾਣੀ ਸੋਚਣ ਬਹਿੰਦੀ। ਖੱਟਿਆ ਕੁੱਝ ਨਹੀਂ ਬਹੁਤ ਗਵਾਇਆ, ਮੰਜ਼ੀ ਡਿਓੜੀ ਦੇ ਵਿੱਚ ਡਹਿੰਦੀ। ਬਚਪਨ ਜਵਾਨੀ ਨਹੀਓਂ ਲੱਭਣੇ, ਧੌਲੀ ਦਾੜ੍ਹੀ ਇਹੋ ਕਹਿੰਦੀ। ਸੁਖਬੀਰ! ਕੱਚੀ ਕੋਠੜੀ ਵਾਂਗਰ, ਢਹਿੰਦੀ ਢਹਿੰਦੀ ਆਖ਼ਰ ਢਹਿੰਦੀ। ਸੁਖਬੀਰ ਸਿੰਘ ਖੁਰਮਣੀਆਂ ਮੋ – 98555 12677
Read More »ਅੱਜ ਦੀ ਗੱਲ
ਬਿਗਲ ਚੋਣਾਂ ਦਾ…
ਨੇਤਾ ਮੀਡੀਏ ਦੇ ਵਿੱਚ ਗੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ । ਹੈ ਉਹਨੂੰ ਯਾਦ ਲੋਕਾਂ ਦੀ ਆਈ, ਮਸਲੇ ਲੱਗ ਪਏ ਦੇਣ ਦਿਖਾਈ, ਫਿਰਦਾ ਘਰ-ਘਰ ਦੇ ਵਿੱਚ ਭੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਆਖੇ ਵਾਰਦੂੰ ਕਤਰਾ-ਕਤਰਾ, ਰੌਲਾ ਪਾਈ ਜਾਏ ਦੇਸ਼ ਨੂੰ ਖਤਰਾ, ਚੋਹਲਾ ਦੇਸ਼ ਪਿਆਰ ਦਾ ਸੱਜਿਆ । ਲਗਦਾ ਬਿਗ਼ਲ ਚੋਣਾਂ ਦਾ ਵੱਜਿਆ ।… ਭਾਈ ਨੂੰ ਭਾਈ ਦੇ …
Read More »ਪਰਾਇਆ
ਬੰਦਾ! ਘਰ `ਚ ਪਰਾਇਆ ਹੋ ਜਾਂਦਾ, ਚਾਰ ਪੈਸੇ ਨਾ ਹੋਣ ਜੇ ਕੋਲ ਭਾਈ, ਭੈਣ ਭਾਈ ਵੀ ਪਾਸਾ ਵੱਟ ਜਾਂਦੇ, ਬੰਦ ਹੋ ਜਾਂਦਾ ਆਪਸੀ ਬੋਲ ਭਾਈ । ਬਾਤ ਕੋਈ ਬਿਮਾਰ ਦੀ ਪੁੱਛਦਾ ਨਹੀਂ, ਦਿੰਦੇ ਮੰਜੇ `ਤੇ ਹੀ ਰੋਲ ਭਾਈ। ਵਾਹ ਪਿਆਂ ਆਪਣਿਆਂ ਦਾ ਪਤਾ ਲੱਗੇ। ਬਹੁਤਾ ਮੂੰਹ ਨਾ `ਸੁਖਬੀਰ` ਖੋਲ ਭਾਈ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677
Read More »ਬੁਜ਼ਦਿਲ
ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ ਖੇਡੀ ਹੋਲੀ ਦਹਿਸ਼ਤ ਹੋਈ ਅੰਨ੍ਹੀ ਬੋਲੀ। ਮਾਵਾਂ ਦੇ ਪੁੱਤ ਮਾਰ ਗਏ ਉਹ ਖ਼ਬਰੇ ਕੀ ਸੰਵਾਰ ਗਏ ਉਹ। ਪੁੱਤ ਕਿਸੇ ਦਾ ਮਾਹੀ ਮਰਿਆ ਬਾਪ ਬਿਨਾ ਸੀ ਬੱਚਾ ਕਰਿਆ। ਬੁਜ਼ਦਿਲ ਹੀ ਇਹ ਕਾਰੇ ਕਰਦੇ ਇੰਝ ਮਾਰ ਜੋ ਖੁਦ ਨੇ ਮਰਦੇ। ਹਿੰਮਤ ਸੀ ਤਾਂ ਦੋ ਹੱਥ ਕਰਦੇ ਯੋਧੇ …
Read More »ਕੁਰਸੀ ਦਾ ਨਸ਼ਾ
ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ, ਮੂੰਹ ਆਪਣਾ ਕਦੇ ਵੀ ਖੋਲੀਏ ਨਾ। ਗੱਲ ਹੋਵੇ ਭਾਵੇਂ 100 ਫੀਸਦ ਝੂਠੀ, ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ। ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ, ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ। ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ, ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 98555 …
Read More »ਸ਼ਰੀਕ (ਵਿਅੰਗ)
ਬੋਲ ਖਿੜ੍ਹੇ ਮੱਥੇ, ਜ਼ਰੀਏ ਸ਼ਰੀਕਾਂ ਵਾਲੇ, ਦਿਲ ਉਤੇ ਗੱਲ, ਕਦੇ ਵੀ ਲਾਈਏ ਨਾ। ਰੱਖੀਏ ਬਣਾ ਕੇ ਦੂਰੀ, ਜਿਨ੍ਹੀਂ ਬਣ ਸਕਦੀ। ਬਿਨ ਸੱਦੇ ਤੋਂ, ਕਦੇ ਘਰ ਜਾਈਏ ਨਾ। ਕੰਡਿਆਂ ਵਾਲਾ ਰਾਹ, ਚੁਣਨਾ ਹੈ ਚੰਗਾ, ਸ਼ਰੀਕ ਦੀ ਸਲਾਹ, ਕਦੇ ਅਪਣਾਈਏ ਨਾ। ਚੰਗਾ ਚੋਖਾ ਘਰ ਭਾਵੇਂ ਖਾਈਏ ਰੱਜ਼ ਕੇ ਸ਼ਰੀਕ ਕੋਲ `ਸੁਖਬੀਰ`, ਖੱਪ ਕਦੇ ਪਾਈਏ ਨਾ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – …
Read More »ਸੋਟੀਆਂ (ਕਾਵਿ ਵਿਅੰਗ)
ਖਾਂਦੇ ਕੁੱਤੇ ਬਰੈਡ ਬਿਸਕੁੱਟ ਇੱਕ ਪਾਸੇ ਤੱਕੇ ਕਿਧਰੇ ਮਿਲਣ ਨਾ ਇਨਸਾਨਾਂ ਨੂੰ ਰੋਟੀਆਂ ਜੀ ਉਥੇ ਪੂਰੀ ਕੰਮ ਦੀ ਨਾ ਕਦੇ ਪੈਂਦੀ ਹੋ ਜਾਣ ਜਿਥੇ ਨੀਤਾਂ ਸਦਾ ਖੋਟੀਆਂ ਜੀ ਦੁੱਧ ਦਹੀ ਮੱਖਣ ਮਿਲੇ ਵਿੱਚ ਪੈਕਟਾਂ ਦੇ ਪਤਾ ਨਹੀ ਕੀ ਨੇ ਮੱਝਾਂ ਝੋਟੀਆਂ ਜੀ ਅੱਜ ਮੂੰਹ ਸਾਡੇ ਬਹੁਤ ਵੱਡੇ ਖੁੱਲਣ ਅਕਲਾਂ ਰਹਿ ਗਈਆਂ ਬਹੁਤ ਛੋਟੀਆਂ ਜੀ ਕੁਰਸੀ ਸਾਂਭਣੇ ਨੂੰ ਹਰ ਕੋਈ ਬਹੁਤ …
Read More »ਅੱਜ ਦਾ ਸੱਚ
ਸੱਚ ਬੋਲਣ ਵਾਲਾ ਰਹਿ ਜਾਵੇ ਇਕੱਲਾ, ਪੁੜਾਂ ਵਿੱਚ ਪਿੱਸਦਾ ਬਦਨਸੀਬ ਵੇਖਿਆ। ਕੰਮ ਕਰਨ ਵਾਲਾ ਨੁਕਤਾਚੀਨੀ ਦਾ ਬਣੇ ਪਾਤਰ, ਚਮਚਾਗਿਰੀ ਕਰਨ ਵਾਲਾ ਅਫ਼ਸਰ ਦੇ ਕਰੀਬ ਵੇਖਿਆ। ਝੂਠ ਬੋਲਣ ਵਾਲੇ ਦੀ ਵਾਹ! ਵਾਹ!! ਹੋਵੇ, ਖੁਰਮਣੀਆਂ ਤੇਰੇ ਸ਼ਹਿਰ ਦਾ ਹਾਲ ਅਜੀਬ ਵੇਖਿਆ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677
Read More »ਚੁੱਪ
ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ। ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ। ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ। ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ। ਸੱਚੀ ਗੱਲ ਦਮਾਂ ਦੇ ਨਾਲ …
Read More »ਦਿਲ ਦੀ ਅਮੀਰੀ
ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ, ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ। ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ, ਰਾਗ ਹਰ ਵੇਲੇ ਇਹੀ ਅਲਾਪਦੇ ਨੇ। ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ, ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ। ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ, ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …
Read More »
Punjab Post Daily Online Newspaper & Print Media