Monday, July 6, 2026

ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ‘ਚ ਰਹਿਣ ਲਈ ਪਛਾਣ ਪੱਤਰ ਲੈਣਾ ਜ਼ਰੂਰੀ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਜਗਮੋਹਨ Sh.Jagmohan Singh PPS DCP L&Oਸਿੰਘ, ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ ਕਿ ਜੁਰਮਾਂ ਦੀ ਰੋਕਥਾਮ ਲਈ ਇਹ ਜ਼ਰੂਰੀ ਹੈ ਕੋਈ ਵੀ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਮਾਲਕ ਆਪਣੀਆਂ ਇਹਨਾਂ ਜਗ੍ਹਾਵਾਂ ਵਿੱਚ ਕਿਸੇ ਵਿਅਕਤੀ ਨੂੰ ਰਿਹਾਇਸ਼ ਦੇਂਦਾ ਹੈ ਤਾਂ ਉਸ ਵਿਅਕਤੀ ਦਾ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜ਼ਾਤ ਲੈ ਕੇ ਆਪਣੇ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ।ਇਹ ਹੁਕਮ 10 ਅਪ੍ਰੈਲ 2020 ਤੱਕ ਲਾਗੂ ਰਹੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …