ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ- ਸੰਧੂ) – ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਸਰਬ ਸਾਂਝੀ ਗੁਰਮਤਿ ਪ੍ਰਚਾਰ ਸੰਸਥਾ ਦੀ ਸਹਿਯੋਗੀ ਜਥੇਬੰਦੀ ਗੁਰੂ
ਨਾਨਕ ਸੁਸਾਇਟੀ ਸੇਵਾ ਵਲੋਂ ਛੇਹਰਟਾ ਦੀ ਭੱਲਾ ਕਲੌਨੀ ਵਿਖੇ ਬੱਚਿਆਂ ਦਰਮਿਆਨ ਸ੍ਰੀ ਜਪੁਜੀ ਸਾਹਿਬ ਦੇ ਅਰਥਾਂ ਸਬੰਧੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਇਲਾਕੇ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਮੁਕਾਬਲੇ ਦੇ ਜੱਜ ਹੈਡ ਗ੍ਰੰਥੀ ਭਾਈ ਹਰਦੀਪ ਸਿੰਘ, ਪ੍ਰਿੰ. ਭਾਈ ਮੇਜਰ ਸਿੰਘ ਡਾ. ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ, ਪ੍ਰਦੀਪ ਸਿੰਘ ਝਬਾਲ ਸਨ।ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਵਡਾਲਾ, ਦਿਲਬਾਗ ਸਿੰਘ ਭਿੱਟੇਵੱਡ, ਸੁਖਵੰਤ ਸਿੰਘ ਸਮੇਤ ਸੰਸਥਾ ਦੇ ਅਹੁੱਦੇਦਾਰਾਂ ਸ਼ਾਮਿਲ ਸਨ।ਦਿਲਬਾਗ ਸਿੰਘ ਭਿੱਟੇਵੱਡ ਨੇ ਆਈਆਂ ਸੰਗਤਾਂ ਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਤੂ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਆ ਜਾਵੇਗਾ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media