ਸੰਗੂਰਰ, 17 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਸੂਬਾ ਕਮੇਟੀ ਦੀ ਸੂਚੀ ਜਾਰੀ
ਕਰਨ ਤੋਂ ਬਾਅਦ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਸੂਬੇ ਦੇ 32 ਜਿਲਾ ਪ੍ਰਧਾਨਾਂ ਦੀ ਦੂਸਰੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।
ਨਿਯੁੱਕਤ ਕੀਤੇ ਗਏ ਜਿਲ੍ਹਾ ਪ੍ਰਧਾਨਾਂ ਵਿੱਚ ਅਮਨ ਸਿਕਨ ਸੁਨਾਮ ਨੂੰ ਸ਼ਹਿਰੀ ਸੰਗਰੂਰ, ਸੁਖਦੀਪ ਸਿੰਘ ਫਤਿਹਗੜ੍ਹ ਦਿਹਾਤੀ ਸੰਗਰੂਰ, ਬਲਦੇਵ ਸਿੰਘ ਭੁਚਰ ਬਰਨਾਲਾ, ਅੰਗਰੇਜ ਸਿੰਘ ਸ਼ਹਿਰੀ ਅੰਮ੍ਰਿਤਸਰ, ਰੋਮਾਂਸ ਕੁਮਾਰ ਦਿਹਾਤੀ ਅਮ੍ਰਿਤਸਰ, ਅਮਨਦੀਪ ਸਿੰਘ ਸ਼ਹਿਰੀ ਬਠਿੰਡਾ, ਜਰਨੈਲ ਸਿੰਘ ਸਰਪੰਚ ਦਿਹਾਤੀ ਬਠਿੰਡਾ, ਗੁਰਦੀਪ ਸਿੰਘ ਸ਼ਹਿਰੀ ਫਰੀਦਕੋਟ, ਕਮਲ ਕੁਮਾਰ ਬਾਗੜੀਆ ਦਿਹਾਤੀ ਫਰੀਦਕੋਟ, ਸੁਰਜੀਤ ਸਿੰਘ ਫਤਿਹਗੜ੍ਹ ਸਾਹਿਬ, ਗੁਰਦੇਵ ਸਿੰਘ ਫਾਜਿਲਕਾ, ਗਗਨਦੀਪ ਸਿੰਘ ਫਿਰੋਜ਼ਪੁਰ, ਸਮੀਰ ਸਿੰਘ ਗੁਰਦਾਸਪੁਰ, ਕਿਰਪਾਲ ਸਿੰਘ ਸਰਪੰਚ ਹੁਸ਼ਿਆਰਪੁਰ, ਆਕਾਸ਼ ਸ਼ਿਮਲਾਪੁਰੀ ਸ਼ਹਿਰੀ ਲੁਧਿਆਣਾ, ਮਨਦੀਪ ਸਿੰਘ ਦਿਹਾਤੀ ਲੁਧਿਆਣਾ, ਡਾ. ਹੰਸਾ ਸਿੰਘ ਮਾਨਸਾ, ਰਾਜਨ ਸਹੋਤਾ ਸ਼ਹਿਰੀ ਮੋਗਾ, ਬਲਜੀਤ ਸਿੰਘ ਦਿਹਾਤੀ ਮੋਗਾ, ਸ਼ਾਲੂ ਭੱਟੀ ਕੌਂਸਲਰ ਨੂੰ ਪਠਾਨਕੋਟ, ਯਾਦਵਿੰਦਰ ਸਿੰਘ ਸ਼ਹਿਰੀ ਪਟਿਆਲਾ, ਗੁਰਜੰਟ ਸਿੰਘ ਦਿਹਾਤੀ ਪਟਿਆਲਾ, ਰਾਕੇਸ਼ ਕੁਮਾਰ ਬੱਸੀ ਪਠਾਣਾਂ ਨੂੰ ਰੋਪੜ, ਨਵੀਸ਼ ਕੁਮਾਰ ਗਿਦੜਬਾਹਾ ਨੂੰ ਸ਼ਹਿਰੀ ਮੁਕਤਸਰ, ਸੁਗਰੀਵ ਸਿੰਘ ਦਿਹਾਤੀ ਮੁਕਤਸਰ, ਸਤਨਾਮ ਸਿੰਘ ਨਵਾਂ ਸ਼ਹਿਰ, ਮਲਕੀਤ ਸਿੰਘ ਮੋਹਾਲੀ, ਤੇਜਿੰਦਰ ਸਿੰਘ ਤਰਨਤਾਰਨ, ਰਾਜ ਕੁਮਾਰ ਦਿਹਾਤੀ ਜਲੰਧਰ, ਅਮਿਤ ਕੁਮਾਰ ਜਲੰਧਰ ਸ਼ਹਿਰੀ, ਰਵੀ ਕੁਮਾਰ ਖੰਨਾ ਅਤੇ ਬਲਰਾਮ ਸਿੰਘ ਭੁਲੱਥ ਨੂੰ ਕਪੂਰਥਲਾ ਨਿਯੁੱਕਤ ਕੀਤਾ ਗਿਆ।ਦਰਸ਼ਨ ਕਾਂਗੜਾ ਨੇ ਕਿਹਾ ਕਿ ਬਲਾਕ ਪ੍ਰਧਾਨਾਂ ਤੇ ਜਿਲ੍ਹਾ ਕਮੇਟੀਆਂ ਦਾ ਗਠਨ ਵੀ 15 ਮਾਰਚ ਤੱਕ ਕਰ ਲਿਆ ਜਾਵੇਗਾ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media