1.73 ਕਰੋੜ ਦੀ ਲਾਗਤ ਨਾਲ ਚੌੜੀ ਤੇ ਮਜ਼ਬੂਤ ਹੋਵੇਗੀ 3 ਕਿਲੋਮੀਟਰ ਲੰਬੀ ਸੜਕ
ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਮਾਰਕਫੈਡ ਚੌਕ ਸੁਲਤਾਨਪੁਰ ਰੋਡ ਤੋਂ ਅੰਮਿਤਸਰ ਰੋਡ ਬਾਈਪਾਸ ਵਾਇਆ ਮਹਿਤਾਬਗੜ ਮੁਹੱਲਾ ਸੜਕ ਨੂੰ
ਚੋੜਾ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਗਿਆ। ਕਰੀਬ 1.73 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਕਰੀਬ 3 ਕਿਲੋਮੀਟਰ ਲੰਬੀ ਇਸ ਸੜਕ ਦੇ ਕੰਮ ਦੀ ਰਸਮੀ ਸ਼ੁਰੂਆਤ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ ਨੇ ਕੀਤੀ।ਦੱਸਿਆ ਕਿ ਇਸ ਸੜਕ ਨੂੰ 5.50 ਮੀਟਰ ਤੋਂ ਵਧਾ ਕੇ 7 ਮੀਟਰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ 3 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਇਸ ਸੜਕ ਦੇ ਬਣਨ ਨਾਲ ਰਾਹਗੀਰਾਂ ਨੂੰ ਬੇਹੱਦ ਸਹੂਲਤ ਮਿਲੇਗੀ, ਕਿਉਂਕਿ ਕਾਫੀ ਸਮੇਂ ਤੋਂ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਸੀ।ਇਸ ਮੌਕੇ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕੱਲ੍ਹਣ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਮਾਰਕੀਟ ਕਮੇਟੀ ਕਪੂਰਥਲਾ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਕੈਪਟਨ ਬਲਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਸੈਦੋਵਾਲ, ਵਿਕਾਸ ਸ਼ਰਮਾ, ਨਰਿੰਦਰ ਸਿੰਘ ਮੰਨਸੂ, ਠਾਕੁਰ ਦਾਸ ਗਿੱਲ, ਦੀਪਕ ਸਲਵਾਨ, ਜੋਗਿੰਦਰ ਬਿੱਲੂ, ਕੰਵਲਜੀਤ ਕਾਕਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media