Thursday, April 30, 2026

ਪ੍ਰਾਪਤੀਆਂ ਤੇ ਗਿਆਨ ਦੇ ਸਮੁੰਦਰ ਨਾਲ ਹੁੰਦੈ ਹਾਂ ਪੱਖੀ ਸੋਚ ਦਾ ਜਨਮ – ਜਸਬੀਰ ਸਿੰਘ ਡਿੰਪਾ

ਪਾਜ਼ੇਟਿਵ ਪੁਆਇੰਟ’ ਦੇ ਸਾਲਾਨਾ ਸਮਾਗਮ ‘ਚ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਕਪੂਰਥਲਾ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਾਪਤੀਆਂ ਅਤੇ ਗਿਆਨ ਦੇ ਸਮੁੰਦਰ ਨਾਲ ਹੀ ਹਾਂ ਪੱਖੀ (ਪਾਜ਼ੇਟਿਵ) ਸੋਚ ਦਾ ਜਨਮ ਹੁੰਦਾ ਹੈ। ਇਹ ਵਿਚਾਰ PPNJ2302202011ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਇਥੇ ‘ਪਾਜ਼ੇਟਿਵ ਪੁਆਇੰਟ’ ਦੇ ਸਾਲਾਨਾ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਕੀਤਾ।ਉਨ੍ਹਾਂ ਸੰਸਥਾ ਦੇ ਸਰਪ੍ਰਸਤ ਬੀ.ਐਨ ਗੁਪਤਾ ਅਤੇ ਡਾਇਰੈਕਟਰ ਸ੍ਰੀਮਤੀ ਰੁਚੀ ਗੁਪਤਾ ਨੂੰ ਵਧਾਈ ਦਿੱਤੀ, ਜਿਹੜੇ ਕਿ ਸਕਾਰਾਤਮਕ ਸੋਚ ਰੱਖਦਿਆਂ ਪਿਛਲੇ ਇਕ ਸਾਲ ਤੋਂ ਇਲਾਕੇ ਦੀਆਂ ਲੜਕੀਆਂ ਨੂੰ ਮੁਫ਼ਤ ਬੇਸਿਕ ਕੰਪਿਊਟਰ ਸਿੱਖਿਆ ਪ੍ਰਦਾਨ ਕਰ ਰਹੇ ਹਨ।ਵਿਧਾਇਕ
             ਨਵਤੇਜ ਸਿੰਘ ਚੀਮਾ ਨੇ ਸਰਟੀਫਿਕੇਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜੀਵਨ ਵਿਚ ਅੱਗੇ ਵਧਣ ਲਈ ਸਖਤ ਮਿਹਨਤ ਕਰਨ ਅਤੇ ਹਾਂ ਪੱਖੀ ਸੋਚ ਰੱਖਣ ਦੀ ਪ੍ਰੇਰਣਾ ਦਿੱਤੀ।ਸੰਸਥਾ ਵੱਲੋਂ ਪੰਜਾਬ ਵਿਚ ਪਹਿਲੀ ਵਾਰ ਆਈਲੈਟਸ ਦੇ ਸਰਟੀਫਿਕੇਟ ਜਾਰੀ ਕਰਨ ਦੀ ਸਕਾਰਾਤਮਕ ਸੋਚ ਦੀ ਵੀ ਭਰਪੂਰ ਸ਼ਲਾਘਾ ਕੀਤੀ। ਸਥਾਈ ਲੋਕ ਅਦਾਲਤ ਦੇ ਸਾਬਕਾ ਚੇਅਰਮੈਨ ਮੈਡਮ ਮੰਜੂ ਰਾਣਾ ਨੇ ਕਿਹਾ ਕਿ ਆਪਣੇ ਜੀਵਨ ਵਿਚ ਕਾਨੂੰਨ ਦਾ ਪਾਲਣ ਕਰਨ ਦੀ ਕੇਵਲ ਇਕ ਪਾਜ਼ੇਟਿਵ ਸੋਚ ਲਿਆਉਣ ਨਾਲ ਹੀ ਗੰਦਗੀ, ਪ੍ਰਦੂਸ਼ਣ, ਟ੍ਰੈਫਿਕ ਅਤੇ ਨਾਜਾਇਜ਼ ਕਬਜ਼ਿਆਂ ਆਦਿ ਵਰਗੀਆਂ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ। ਪ੍ਰਸਿੱਧ ਗਾਇਕ ਕੁਲਬੀਰ ਸਿੰਘ ਨੇ ਵੀ ਇਸ ਮੌਕੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਿਆ । ਲੀਗਲ ਹਿੳੂਮਨ ਰਾਈਟਸ ਇੰਟਰਨੈਸ਼ਨਲ ਦੇ ਡਾਇਰੈਕਟਰ ਵਿਕਰਾਂਤ ਰਾਣਾ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੱਤੀ।ਉਨ੍ਹਾਂ ਕਿਹਾ ਕਿ ਜੀਵਨ ਵਿਚ ਕੇਵਲ ਵਿਦੇਸ਼ ਜਾਣਾ ਹੀ ਇਕ ਬਦਲ ਨਹੀਂ ਹੈ, ਇਸ ਤੋਂ ਇਲਾਵਾ ਵੀ ਜੀਵਨ ਵਿਚ ਅੱਗੇ ਵਧਣ ਦੇ ਬਹੁਤ ਸਾਰੇ ਰਸਤੇ ਹਨ।ਸੰਸਥਾ ਵਲੋਂ ਬੀ.ਐਨ ਗੁਪਤਾ ਅਤੇ ਸ੍ਰੀਮਤੀ ਰੁਚੀ ਗੁਪਤਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
            ਇਸ ਮੌਕੇ ਐਡਵੋਕੇਟ ਐਮ.ਆਰ ਕਾਲੀਆ, ਐਡਵੋਕੇਟ ਅਨੁਜ ਆਨੰਦ, ਪ੍ਰਿੰਸੀਪਲ ਪ੍ਰਦੀਪ ਸ਼ਰਮਾ, ਰਾਜ ਜੋਸ਼ੀ ਜਰਮਨੀ, ਨਰੇਸ਼ ਕਾਲੀਆ, ਸਤਬੀਰ ਸਿੰਘ ਚੰਦੀ, ਕਮਲਦੀਪ ਸਿੰਘ, ਰੂਪ ਲਾਲ, ਮੈਡਮ ਤਪੱਸਿਆ, ਮੈਡਮ ਤਨੂੰ, ਐਡਵੋਕੇਟ ਸੁਕੇਤ ਗੁਪਤਾ, ਮੈਡਮ ਨਿਧੀ ਪਾਹਵਾ, ਲਖਵਿੰਦਰ ਸਿੰਘ, ਮੈਡਮ ਸ਼ਿਖਾ ਗਰਗ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …