ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਸਥਾਨਕ
ਗੁਰਦੁਆਰਾ ਚੋਂਕ ਵਿੱਚ ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਸਾੜ੍ਹੀ ਗਈ।ਇਸ ਸਮੇਂ ਇਕੱਤਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਸੂਬਾ ਆਗੂ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦਾ ਦੌਰਾ ਭਾਰਤ ਦੇ ਕਰੋੜਾਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਲਈ ਨਵੀ ਆਫ਼ਤ ਲੈ ਕੇ ਆਵੇਗਾ।ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਦਿਉ ਕੱਦ ਸਾਮਰਾਜ਼ੀ ਕੰਪਨੀਆਂ ਕੇਂਦਰ ਦੀ ਮੋਦੀ ਸਰਕਾਰ ਤੋਂ ਵਪਾਰਕ ਕਾਰੋਬਾਰੀ ਸਮਝੋਤੇ ਵਿੱਚ ਨਵੀਆਂ ਅਤੇ ਨਿੱਜ਼ ਹਿੱਤ ਛੋਟਾਂ ਲੈਣਗੀਆਂ।ਜਿਸ ਦਾ ਸਿੱਧਾ ਅਸਰ ਦੇਸ਼ ਦੀਆਂ ਵਪਾਰਕ ਸੰਸਥਾਵਾਂ ਦੇ ਨਾਲ-ਨਾਲ ਕਿਸਾਨ ਮਜ਼ਦੂਰ ਅਤੇ ਬੇਰੁਜ਼ਗਾਰ ਨੋਜਵਾਨਾਂ ‘ਤੇ ਪਵੇਗਾ।ਕਿਸਾਨ ਆਗੂ ਨੇ ਕਿਹਾ ਕਿ ਜਦੋਂ ਮੋਜੂਦਾ ਸਮੇ ਵਿੱਚ ਦੇਸ਼ ਦੀ ਆਰਥਿਕ ਸਥਿਤੀ ਦਿਵਾਲੀਆਂ ਹੋਣ ਦੇ ਕੰਢੇ ‘ਤੇ ਪਹੁੰਚ ਗਈ ਹੈ, ਉਥੇ ਮੋਦੀ ਨੇ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਦੇਸ਼ ਦੇ ਕਰੋੜਾਂ ਰੁਪੈ ਟਰੰਪ ਦੀ ਆਮਦ ‘ਤੇ ਪਾਣੀ ਵਾਂਗ ਵਹਾ ਦਿੱਤੇ ਹਨ।
ਇਸ ਮੌਕੇ ਕਿਸਾਨ ਬਿੰਦਰ ਸਿੰਘ ਬੋਘ ਕਾ, ਅਜੈਭ ਸਿੰਘ, ਭੋਲਾ ਸਿੰਘ, ਕਾਮਰੇਡ ਮੰਗਤ ਰਾਮ, ਸਰਵਰ ਕੁਰੈਸ਼ੀ, ਸੁਖਦੇਵ ਸਿੰਘ, ਰਣਜੀਤ ਸਿੰਘ ਸੂਚ, ਗੁਰਦੀਪ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਕਾਰਕੁੰਨ ਮੋਜੂਦ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media