ਭੀਖੀ, 28 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ ) – ਨੇੜਲੇ ਪਿੰਡ ਅਕਲ਼ੀਆ ਵਿਖੇ ਸਾਬਕਾ ਸਰਪੰਚ ਰਮਿੰਦਰ ਸਿੰਘ ਦੇ ਗ੍ਰਿਹ ਵਿਖੇ ਸਾਹਿਤਕਾਰ ਬੂਟਾ ਸਿੰਘ
ਚੋਹਾਨ ਦਾ ਨਾਵਲ ‘ਪਤਾ ਨਹੀ ਸੀ’ ਜਾਰੀ ਕੀਤਾ ਗਿਆ।ਉਘੇ ਸਾਹਿਤਕਾਰ ਦਰਸ਼ਨ ਸਿੰਘ ਜੋਗਾ ਦੀ ਪ੍ਰਧਾਨਗੀ ’ਚ ਹੋਏ ਇਸ ਸਾਦੇ ਨਾਵਲ ਜ਼ਾਰੀ ਸਮਾਗਮ ਦੋਰਾਨ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਚੋਹਾਨ ਨੇ ਇਸ ਨਾਵਲ ’ਚ ਫੋਜ਼ੀ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਦੀ ਸੁਚੱਜੀ ਚੋਣ ਕਰਕੇ ਉਨ੍ਹਾਂ ਨੂੰ ਪੁਸਤਕ ਰੂਪ ’ਚ ਪਾਠਕਾਂ ਨੂੰ ਸਮਰਪਿਤ ਕੀਤਾ ਹੈ, ਜੋ ਕਿ ਸਲਾਹਾਣ ਯੋਗ ਕਾਰਜ਼ ਹੈ।ਕਹਾਣੀਕਾਰ ਦਰਸ਼ਨ ਸਿੰਘ ਜੋਗਾ, ਪਰਮਜੀਤ ਸਿੰਘ ਮਾਨ, ਜਗਮੇਲ ਸਿੰਘ ਸਿੰਧੂ, ਸੁਖਦੇਵ ਸਿੰਘ ਮਾਨ, ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਵਲ ’ਚ ਫੋਜ਼ੀ ਦੀ ਜ਼ਿੰਦਗੀ ਨੂੰ ਬੜੇ ਹੀ ਕਲਾਮਈ ਢੰਗ ਨਾਲ ਸਾਹਿਤਕਾਰ ਨੇ ਲਿਖਤ ਰਾਹੀਂ ਬਿਆਨ ਕੀਤਾ ਹੈ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਵਲੋਂ ਵੱਖ-ਵੱਖ ਵਿਸ਼ਿਆਂ ’ਤੇ ਕਹਾਣੀਆਂ ਨੂੰ ਸੰਪਾਦਿਤ ਕਰਨ ਦਾ ਕਾਰਜ਼ ਨਿਵੇਕਲਾ ਤੇ ਸ਼ਲਾਘਾਯੋਗ ਹੈ।
ਇਸ ਮੋਕੇ ਸਰਪੰਚ ਸੁਖਵੀਰ ਕੋਰ, ਪਰਮਜੀਤ ਕੋਰ, ਸੁਖਵੰਤ ਸਿੰਘ ਸਿੰਧੂ, ਹਰਬੰਸ ਸਿੰਘ, ਬਾਦਲ ਸਿੰਘ, ਪਰੈਟੀ ਸਿੰਘ, ਮੇਜ਼ਰ ਸਿੰਘ ਆਦਿ ਮੋਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media