Saturday, September 19, 2026

ਹੋਲਾ ਮਹੱਲਾ ਜਾਣ ਲਈ 24 ਵੀਂ ਪੈਦਲ ਯਾਤਰਾ ਸ਼ੁਰੂ

ਜੰਡਿਆਲਾ ਗੁਰੂ, 5 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਜੀ ਸੇਵਕ ਜਥਾ ਵੱਲੋ ਇੱਥੋਂ ਥੋੜੀ ਦੂਰ ਪਿੰਡ ਝੀਤਾ ਕਲਾ ਤੋਂ ਸ੍ਰੀ PPNJ0503202011ਅਨੰਦਪੁਰ ਸਾਹਿਬ ਜਾਣ ਲਈ 24ਵੀਂ ਪੈਦਲ ਯਾਤਰਾ ਅੱਜ ਸ਼ੁਰੂ ਹੋਈ।ਪਿੰਡ ਦੇ ਸਰਪੰਚ ਤੇ ਚੌਂਕੀ ਸਾਹਿਬ ਦੇ ਸੇਵਾਦਾਰ ਕਾਬਲ ਸਿੰਘ, ਪ੍ਰਧਾਨ ਕੇਵਲ ਸਿੰਘ, ਬਾਬਾ ਕਾਲਾ ਸਿੰਘ, ਹਰਦੀਪ ਸਿੰਘ, ਟਹਿਲ ਸਿੰਘ, ਕੁਲਵਿੰਦਰਪਾਲ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ, ਮੱਸਾ ਸਿੰਘ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਚੌਕੀ ਸਾਹਿਬ ਦੇ ਰੂਪ ਵਿੱਚ ਸਮੂਹ ਸਾਧ ਸੰਗਤ ਪਿੰਡ ਝੀਤਾ ਕਲਾਂ ਅਤੇ ਰਾਮਪੁਰਾ ਇਕੱਤਰ ਹੋ ਕੇ ਸਵੇਰੇ 5 ਵਜੇ ਝੀਤਾ ਕਲਾਂ ਗੁਰਦੁਆਰਾ ਬਾਬਾ ਭਾਈ ਜਵਾਹਰ ਸਿੰਘ ਤੋਂ ਯਾਤਰਾ ‘ਤੇ ਰਵਾਨਾ ਹੋਏ। ਇਹ ਯਾਤਰਾ ਅਲੱਗ-ਅਲੱਗ ਸਥਾਨਾਂ ‘ਤੇ ਰਾਤ ਵਿਸ਼ਰਾਮ ਕਰਕੇ 8 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪਾਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕਰੇਗੀ।ਉਨ੍ਹਾਂ ਕਿ ਯਾਤਰਾ ਵਿਚ ਬਜ਼ੁਰਗ ਤੇ ਬੱਚਿਆਂ ਦੀ ਸੇਵਾ ਲਈ ਟਰਾਲੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜਿਸ ਦੀ ਸੇਵਾਦਾਰ ਅਮਰ ਸਿੰਘ, ਲੱਖਾ ਸਿੰਘ ਦੋਧੀ, ਲਖਬੀਰ ਸਿੰਘ ਸੰਭਾਲਣਗੇ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਾ ਕਰੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …