ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਬੀਤੇ ਦਿਨੀ ਵਿਛੜ ਗਈ ਲੋਕ ਗਾਇਕਾ ਲਾਚੀ ਬਾਵਾ ਨੂੰ ਵਿਰਸਾ ਵਿਹਾਰ ਵਿਖੇ ਵੱਖ-ਵੱਖ ਵਿਧਾ
ਨਾਲ ਜੁੜੇ ਹੋਏ ਕਲਾਕਾਰਾਂ ਵਲੋਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਲਾਚੀ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਲਾਚੀ ਦੀ ਅਵਾਜ਼ ਗਲੋਰੀ ਬਾਵਾ ਅਤੇ ਉਨ੍ਹਾਂ ਦੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸ਼ਗਿਰਦਾਂ ਪੰਜਾਬ ਦੀ ਫਿਜ਼ਾ ਵਿੱਚ ਗੂਜ਼ਜਦੀ ਰਹੇਗੀ।ਉਨ੍ਹਾਂ ਇਸ ਗੱਲ ‘ਤੇ ਮਾਣ ਕੀਤਾ ਕਿ ਜਿਸ ਤਰ੍ਹਾਂ ਪੰਜਾਬੀ ਅਜਕਲ ਗਾਇਕੀ ਕੁਰਾਹੇ ਪੈ ਰਹੀ ਹੈ। ਬਾਵਾ ਪਰਿਵਾਰ ਨੇ ਇਸ ਦੀ ਮਹੱਤਤਾ ਨੂੰ ਬਰਕਕਾਰ ਰੱਖਿਆ ਹੈ।ਜੋ ਵੱਡੀ ਮਾਣ ਵਾਲੀ ਗੱਲ ਹੈ।ਡਾ. ਪਰਮਿੰਦਰ ਸਿੰਘ, ਡਾ. ਸਿਆਮ ਸੁੰਦਰ ਦੀਪਤੀ, ਡਾ. ਰਸ਼ਮੀ ਨੰਦਾ, ਡਾ. ਰਿਤੂ ਸ਼ਰਮਾ, ਕਮਲ ਗਿੱਲ, ਸ੍ਰੀਮਤੀ ਅਰਤਿੰਦਰ ਸੰਧੂ ਨੇ ਵੀ ਲਾਚੀ ਦੇ ਜੀਵਨ ਨਾਲ ਜੁੜੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ।ਅਰਵਿੰਦਰ ਸਿੰਘ ਭੱਟੀ, ਡਾ. ਬਿਕਰਮ, ਹਰਦੀਪ ਗਿੱਲ, ਗੁਰਿੰਦਰ ਮਕਨਾ ਨੇ ਆਪਣੀਆਂ ਸੰਸਥਾਵਾਂ ਵਲੋਂ ਲਾਚੀ ਬਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਲਾਚੀ ਬਾਵਾ ਦੇ ਵਿਦਿਆਰਥੀ ਬਿਨੀ ਤੂਰ ਅਤੇ ਲੋਪੋਕੇ ਭਰਾਵਾਂ ਨੇ ਆਪਣੀ ਸੰਗੀਤ ਅਧਿਆਪਕਾ ਲਾਚੀ ਬਾਵਾ ਨੂੰ ਸੁਰੀਲੇ ਸ਼ਬਦਾਂ ਵਿੱਚ ਅਕੀਦਤ ਦੇ ਫੁੱਲ ਭੇਟ ਕੀਤੇ।ਮੰਚ ‘ਤੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਗਲੋਰੀ ਬਾਵਾ ਅਤੇ ਉਨ੍ਹਾਂ ਦੀ ਮਾਤਾ ਗੁਰਮੀਤ ਬਾਵਾ ਨੇ ਭਰੇ ਮਨ ਅਤੇ ਸ਼ੇਜਲ ਅੱਖਾਂ ਨਾਲ ਲਾਚੀ ਬਾਵਾ ਦੇ ਆਖਰੀ ਗੀਤ ਦੀਆਂ ਧੁੰਨਾਂ ਦੀ ਸ਼ਬਦਾਵਲੀ ਨੂੰ ਪੇਸ਼ ਕੀਤਾ। ਮੰਚ ਸੰਚਾਲਨ ਭੁਪਿੰਦਰ ਸਿੰਘ ਸੰਧੂ ਨੇ ਕੀਤਾ ਅਤੇ ਧੰਨਵਾਦ ਰਮੇਸ਼ ਯਾਦਵ ਨੇ ਕੀਤਾ।
ਇਸ ਮੌਕੇ ਅਦਾਕਾਰਾ ਅਨੀਤਾ ਦੇਵਗਨ, ਕਿਰਪਾਲ ਬਾਵਾ, ਲੇਖਕ ਕੁਲਵੰਤ ਸਿੰਘ ਸੂਰੀ, ਕੁਲਬੀਰ ਸਿੰਘ ਸੂਰੀ, ਹਰੀਸ਼ ਕੈਲਾ, ਡਾ. ਕਸ਼ਮੀਰ ਸਿੰਘ, ਬਰਿੰਦਬ ਬੱਬੂ, ਸ਼ਾਹਜੀਤ ਬੱਲ, ਅਰਪਣ ਬਾਵਾ, ਮਨਜਿੰਦਰ ਸਿੰਘ, ਗੁਰਸ਼ਰਨ ਹਰਮਨ, ਪੁਰਵਾ, ਰਿਧਾਨ ਸਿੰਘ ਆਦਿ ਵੱਡੀ ਗਿਣਤੀ ‘ਚ ਕਲਾਕਾਰ, ਸੰਗੀਤਕਾਰ ਅਤੇ ਬੁੱਧੀਜੀਵੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media