Sunday, March 8, 2026

ਸਰਕਾਰੀ ਸਕੂਲਾਂ ‘ਚ ਸਿੱਖਿਆ ਦੇ ਪੱਧਰ ਨੂੰ ਉਚਾ ਚੁਕਣ ਦੇ ਦਾਅਵੇ ਖੋਖਲੇ – ਵਿਧਾਇਕ ਅਰੋੜਾ

ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ Aman Arora Aapਦੁਆਰਾ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।ਆਲਮ ਇਹ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ਦੀਆਂ ਕੁੱਝ ਇਮਾਰਤਾਂ ਖਸਤਾਹਾਲ ਹਨ ਅਤੇ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਕਮਰੇ, ਸਾਫ ਪੀਣ ਵਾਲੇ ਪਾਣੀ ਆਦਿ ਸਮੇਤ ਹੋਰ ਸਹੂਲਤਾਂ ਦੀ ਕਮੀ ਹੈ।ਅਜਿਹੇ ਵਿਚ ਸਿੱਖਿਆ ਦਾ ਪੱਧਰ ਹੇਠਾਂ ਡਿੱਗਣਾ ਸੁਭਾਵਿਕ ਹੈ।
       ਅਰੋੜਾ ਨੇ ਦੱਸਿਆ ਕਿ ਕਸਬਾ ਲੌਂਗੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕਰੋੜਾਂ ਰੁਪਏ ਦੀ ਗਰਾਂਟ ਐਲਾਨੀ ਸੀ ਅਤੇ ਉਸ ਤੋਂ ਬਾਅਦ ਰਾਜ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਇਸ ਵਿਚੋਂ ਕੁੱਝ ਫੰਡ ਵੀ ਜਾਰੀ ਕਰ ਦਿੱਤਾ ਗਿਆ ਸੀ।ਹੁਣ ਕਾਂਗਰਸ ਸਰਕਾਰ ਨੂੰ ਵੀ ਸੱਤਾ ਵਿਚ ਆਈ ਨੂੰ 3 ਸਾਲ ਹੋ ਚੁੱਕੇ ਹਨ ਅਤੇ ਇਸ ਸਕੂਲ ਦੀ ਨਵੀਂ ਇਮਾਰਤ ਦੇ ਨਿਰਮਾਣ ਦਾ ਕੰਮ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ।ਜਿਸ ਦਾ ਮੁੱਦਾ ਉਨਾਂ ਵਲੋਂ ਵਿਧਾਨ ਸਭਾ ਵਿੱਚ ਚੁਕਿਆ ਗਿਆ ਤਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਸਕੂਲ ਦੀ ਇਮਾਰਤ ਦਾ ਕੰਮ ਆਉਣ ਵਾਲੇ ਇਕ ਸਾਲ ਦੇ ਅੰਦਰ ਪੂਰਾ ਕਰਨ ਦਾ ਵਿਸ਼ਵਾਸ ਦਿੱਤਾ ਅਤੇ ਸਿੱਖਿਆ ਮੰਤਰੀ ਦੇ ਯਕੀਨ ‘ਤੇ ਇਮਾਰਤ ਦੇ ਨਿਰਮਾਣ ਦੀ ਉਮੀਦ ਬੱਝੀ ਗਈ ਹੈ।
          ਉਨ੍ਹਾਂ ਕਿਹਾ ਕਿ ਉਹਨਾਂ ਵਲੋਂ ਹਲਕੇ ਦੇ ਲਗਭਗ 6 ਦਰਜਨ ਸਰਕਾਰੀ ਸਕੂੂਾਂ ਵਿਚ ਸਮਾਰਟ ਕਲਾਸ ਰੂਮ ਬਣਾਏ ਜਾ ਚੁੱਕੇ ਹਨ ਤਾਂ ਕਿ ਇਹਨਾ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਤੇ ਲਗਨ ਪੈਦਾ ਕੀਤੀ ਜਾ ਸਕੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …