Sunday, June 15, 2025
Breaking News

ਖ਼ਾਲਸਾ ਕਾਲਜ ਵਿਖੇ ਟੈਕਸ ਪਲੈਨਿੰਗ ਅਤੇ ਈ-ਰਿਟਰਨ ਭਰਨ ਬਾਰੇ ਪ੍ਰੋਗਰਾਮ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਯੂ.ਜੀ.ਸੀ ਸਪੌਂਸਰਡ ਫ਼ੈਕਲਟੀ ਐਨਰਿਚਮੈਂਟ ਪ੍ਰੋਗਰਾਮ ਕਾਮਰਸ ਅਤੇ ਬਿਜ਼ਨਸ PPNJ0903202014ਐਡਮਿਨਸਟ੍ਰੇਸ਼ਨ ਵਿਭਾਗ ਨੇ ਆਈ.ਕਿਯੂ.ਏ.ਸੀ ਦੇ ਸਹਿਯੋਗ ਨਾਲ ਟੈਕਸ ਪਲੈਨਿੰਗ ਅਤੇ ਈ-ਰਿਟਰਨ ਭਰਨ ਬਾਰੇ ਫੈਕਲਟੀ ਇਨਰਿਚਮੈਂਟ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ’ਚ ਵਿਸ਼ੇ ਦੇ ਮਾਹਿਰ ਵਜੋਂ ਸੀ.ਏ ਗੌਰਵ ਅਗਰਵਾਲ ਅਤੇ ਸੀ.ਏ ਰਾਹੁਲ ਬਦਵਾਰ ਸ਼ਾਮਿਲ ਹੋਏ।
             ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਤੇ ਉਨ੍ਹਾਂ ਦੇ ਵਿਸ਼ਿਆਂ ’ਚ ਆ ਰਹੀਆਂ ਨਵੀਆਂ ਤਬਦੀਲੀਆਂ ਤੋਂ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ।
            PPNJ0903202015ਕਾਮਰਸ ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਅਧਿਆਪਕਾਂ ਦੀ ਸਲਾਹ ਨਾਲ ਇਸ ਜਰੂਰੀ ਵਿਸ਼ੇ ’ਤੇ ਪ੍ਰੋਗਰਾਮ ਉਲੀਕਿਆ ਗਿਆ ਅਤੇ ਵਿਭਾਗ ਦੇ ਸੀਨੀਅਰ ਅਧਿਆਪਕਾਂ ਡਾ. ਏ.ਕੇ ਕਾਹਲੋਂ ਅਤੇ ਡਾ. ਅਜੇ ਸਹਿਗਲ ਨੂੰ ਪ੍ਰੋਗਰਾਮ ਦੇ ਕੋਆਰਡੀਨੇਟਰ ਬਣਾਇਆ ਗਿਆ ਹੈ।
ਪਹਿਲੇ ਤਕਨੀਕੀ ਸੈਸ਼ਨ ’ਚ ਸੀ.ਏ ਗੌਰਵ ਅਗਰਵਾਲ ਨੇ ਟੈਕਸ ਪਲੈਨਿੰਗ ਦੇ ਵੱਖ ਵੱਖ ਅਧਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੇ ਟੈਕਸ ਪਲੈਨਿੰਗ ਦੀਆਂ ਤਕਨੀਕਾਂ ਭਾਰਤ ਸਰਕਾਰ ਦੇ ਵਰਤਮਾਨ ਬਜ਼ਟ ਨਾਲ ਤੁਲਨਾਵਾਂ ਦੇ ਕੇ ਸਮਝਾਈਆਂ। ਦੂਸਰੇ ਸੈਸ਼ਨ ’ਚ ਸੀ.ਏ ਰਾਹੁਲ ਬਦਵਾਰ ਨੇ ਟੈਕਸ ਦੀ ਈ.ਰਿਟਰਨ ਭਰਨ ਦੀਆਂ ਜੁਗਤਾਂ ਸਮਝਾਈਆਂ। ਉਨ੍ਹਾਂ ਨੇ ਈ ਰਿਟਰਨ ਭਰਨ ਸਮੇਂ ਆਉਂਦੀਆਂ ਤਕਨੀਕੀ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਵੀ ਜਾਣਕਾਰੀ ਦਿੱਤੀ।
             ਆਈ.ਕਿਯੂ.ਏ.ਸੀ ਦੇ ਡਾਇਰੈਕਟਰ ਪ੍ਰੋ. ਤਮਿੰਦਰ ਭਾਟੀਆ ਨੇ ਤੀਸਰੇ ਅਤੇ ਵਿਦਾਇਗੀ ਸੈਸ਼ਨ ’ਚ ਬੋਲਦਿਆਂ ਕਿਹਾ ਪ੍ਰੋਗਰਾਮ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ’ਚੋਂ 70 ਦੇ ਕਰੀਬ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਟੈਕਸ ਪਲੈਨਿੰਗ ਅਤੇ ਈ.ਰਿਟਰਨ ਬਾਰੇ ਲੋੜੀਂਦੀ ਵਿਹਾਰਕ ਜਾਣਕਾਰੀ ਲਈ ਹੈ।ਡਾ. ਸਵਰਾਜ ਕੌਰ ਨੇ ਸਭ ਦਾ ਧੰਨਵਾਦ ਕੀਤਾ।
                 ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪੂਨਮ ਸ਼ਰਮਾ, ਡਾ. ਦੀਪਕ ਦੇਵਗਨ, ਡਾ. ਰਸ਼ਪਾਲ ਸਿੰਘ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂ ਚੋਪੜਾ, ਪ੍ਰੋ.. ਰੀਮਾ ਸਚਦੇਵਾ, ਡਾ. ਆਂਚਲ ਅਰੋੜਾ, ਪ੍ਰੋ. ਸੁਖਦੀਪ ਕੌਰ, ਪ੍ਰੋ. ਸਾਖਸ਼ੀ ਸ਼ਰਮਾ, ਡਾ. ਸ਼ਿਵਾਨੀ ਨਿਸ਼ਚਲ, ਡਾ. ਮਨੀਸ਼ਾ ਬਹਿਲ, ਡਾ. ਮੇਘਾ, ਪ੍ਰੋ. ਪੂਜਾ ਪੁਰੀ, ਡਾ. ਸਮੀਆ, ਪ੍ਰੋ. ਹਰਤੇਜਪ੍ਰੀਤ ਸਿੰਘ, ਪ੍ਰੋ. ਸੁਖਜਿੰਦਰ ਕੌਰ, ਡਾ. ਜਗਦੀਸ਼ ਕੌਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …