Tuesday, June 23, 2026

ਬਾਬਾ ਫ਼ਰੀਦ ਸੰਸਥਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਲੌਂਗੋਵਾਲ, 10 ਮਾਰਚ (ਜਗਸੀਰ ਸਿੰਘ ) – ਇਲਾਕੇ ਦੀ ਉਘੀ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ PPNJ1003202008ਲੌਂਗੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ‘ਤੇ ਡਾ. ਨਿਵੇਦਿਤਾ ਸਿੰਘ ਪ੍ਰੋ. ਮਿਊਜ਼ਿਕ ਡਿਪਾਰਟਮੈਂਟ ਡੀਨ ਫੈਕਲਟੀ ਆਫ਼ ਆਰਟਸ ਐਂਡ ਕਲਚਰ, ਪੰਜਾਬੀ ਯੂਨੀ. ਪਟਿਆਲਾ, ਮਿਸਿਜ ਸ਼ੋਭਨਾ ਜੈਨ ਸੁਪਤਨੀ ਡਾ. ਸ਼ਲਿੰਦਰ ਜੈਨ ਡਾਇਰੈਕਟਰ ਸਲਾਇਟ , ਮਿਸਿਜ ਸਾਰਿਕਾ ਜੈਨ ਸੁਪਤਨੀ ਪ੍ਰੋ. ਪ੍ਰਦੀਪ ਕੁਮਾਰ ਜੈਨ, ਡਾ. ਰਘਵੀਰ ਕੌਰ ਸਾਬਕਾ ਮੁਖੀ ਪੰਜਾਬੀ ਡਿਪਾਰਟਮੈਂਟ, ਗੁਰੂ ਨਾਨਕ ਦੇਵ ਯੂਨੀ. ਰੀਜਨਲ ਕੈਂਪਸ ਜਲੰਧਰ, ਡਾ. ਰਮਨਬੀਰ ਕੌਰ ਬੋਪਾਰਾਏ ਐਮ.ਬੀ.ਬੀ.ਐਸ ਸਿਵਲ ਹਸਪਤਾਲ ਸੰਗਰੂਰ, ਡਾ. ਰਾਜਪ੍ਰੀਤ ਕੌਰ ਐਸੋਸੀਏਟ ਪ੍ਰੋ. ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀ. ਕਪੂਰਥਲਾ, ਡਾ. ਅਮਨਦੀਪ ਕੌਰ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਲੈਕ. ਮਨੋਜ ਗੁਪਤਾ ਅਤੇ ਪੰਜਾਬੀ ਮਿਸਟ੍ਰੈਸ ਦਮਨਜੀਤ ਕੌਰ ਪਹੁੰਚੇ।ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਦਾ ਪ੍ਰੋ. ਪ੍ਰਦੀਪ ਕੁਮਾਰ ਜੈਨ ਵਲੋਂ ਸੁਆਗਤ ਕੀਤਾ ਗਿਆ।ਉਹਨਾਂ ਤੋਂ ਬਾਅਦ ਪ੍ਰੋ. ਮਨੋਜ ਕੁਮਾਰ ਗੋਇਲ, ਕਮਲਜੀਤ ਸਿੰਘ ਵਿੱਕੀ, ਐਡਵੋਕੇਟ ਕ੍ਰਿਸ਼ਨ ਸੰਗਰੂਰੀ, ਜੁਝਾਰ ਸਿੰਘ, ਮੱਖਣ ਸਿੰਘ ਸ਼ਾਹਪੁਰ, ਹੰਸਰਾਜ ਸਿੰਘ ਕਨੂੰਨਗੋ, ਗੁਰਜੰਟ ਸਿੰਘ ਖਾਲਸ਼ਾ ਨੇ ਵੀ ਮਹਿਲਾ ਦਿਵਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਚਾਰ ਭਾਗਾਂ ਵਿੱਚ ਹੋਏ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਆਪਣੀ ਜਿੰਦਗੀ ਦੀਆਂ ਸਮੱਸਿਆਵਾਂ ਨੂੰ ਪਾਰ ਕਰਕੇ ਸਮਾਜ ਲਈ ਮਿਸਾਲ ਬਣੀਆਂ ਬਜੁਰਗ ਮਾਤਾਵਾਂ ਦਾ ਸੰਸਥਾ ਵਲੋ. ਸਪੈਸ਼ਲ ਸਨਮਾਨ ਕੀਤਾ ਗਿਆ।ਜਿੰਨ੍ਹਾਂ ਵਿੱਚ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਜੈਨ, ਸ੍ਰੀਮਤੀ ਹਰਦੇਵ ਕੌਰ ਸ਼ਾਹਪੁਰ, ਸ੍ਰੀਮਤੀ ਜਾਨਕੀ ਦੇਵੀ, ਸ੍ਰੀਮਤੀ ਬਲਦੇਵ ਕੌਰ, ਸ੍ਰੀਮਤੀ ਕਾਂਤਾ ਦੇਵੀ, ਸ੍ਰੀਮਤੀ ਕ੍ਰਿਸ਼ਨਾ ਦੇਵੀ ਅਤੇ ਸ੍ਰੀਮਤੀ ਗੁਰਮੀਤ ਕੌਰ ਪ੍ਰਮੁੱਖ ਸਨ। ਦੂਸਰੇ ਪੜਾਅ ‘ਚ ਭੋਲਾ ਸਿੰਘ ਸੰਗਰਾਮੀ ਅਤੇ ਬਾਬਾ ਫ਼ਰੀਦ ਸੰਗੀਤ ਸਕੂਲ ਦੇ ਬੱਚਿਆਂ ਵਲੋ ਮਹਿਲਾ ਦਿਵਸ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਗਏ।ਤੀਸਰੇ ਪੜਾਅ ਵਿਚ ਸੰਸਥਾ ਵੱਲੋ ਚਲਾਏ ਜਾ ਰਹੇ ਸਿਲਾਈ ਅਤੇ ਕਟਾਈ ਦੇ ਕੋਰਸ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਹੋਈਆਂ ਉਹਨਾਂ ਔਰਤਾਂ ਨੂੰ ਪ੍ਰਸੰਸ਼ਾ ਪੱਤਰ ਦਿੱਤੇ ਗਏ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ।ਵੱਖ-ਵੱਖ ਸਕੂਲਾਂ ਦੀਆ 30 ਲੜਕੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਦੇ ਆਖਰੀ ਪੜਾਅ ਵਿਚ ਸੰਸਥਾ ਵਲੋਂ 50 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਹਨਾਂ ਵਿੱਚੋਂ 25 ਮਸ਼ੀਨਾਂ ਦਾ ਸਹਿਯੋਗ ਸੋਸਵਾ (ਐਨ) ਪੰਜਾਬ ਦੁਆਰਾ ਦਿੱਤਾ ਗਿਆ।ਪ੍ਰੋਗਰਾਮ ਲਈ ਆਰਥਿਕ ਸਹਿਯੋਗ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਡੇਂਸ਼ਨ ਬੀ.ਸੀ ਕੈਨੇਡਾ ਵਲੋਂ ਕੀਤਾ ਗਿਆ।ਆਖੀਰ ‘ਚ ਸੰਸਥਾ ਦੇ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੁਲਦੀਪ ਸਿੰਘ ਲੌਂਗੋਵਾਲ, ਸ਼ਰਨਜੀਤ ਕੌਰ, ਮਿਸ ਮੋਨਾ, ਨਵਦੀਪ ਕੌਰ, ਦਿਲਜੋਤ ਬੰਟੀ ਅਤੇ ਜਗਦੇਵ ਸਿੰਘ ਹਾਜ਼ਰ ਸਨ।ਮੰਚ ਸੰਚਾਲਨ ਦੀ ਭੂਮਿਕਾ ਮਿਸ ਹਰਪ੍ਰੀਤ ਕੌਰ ਸ਼ਾਹਪੁਰ ਅਤੇ ਇੰਜ. ਰਜਨੀ ਗਰਗ ਨੇ ਨਿਭਾਈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …