ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਹੌਲੇ ਮਹੱਲੇ ਦੇ ਸਬੰਧ ਵਿੱਚ
ਗੁਰਦੁਆਰਾ ਸ੍ਰੀ ਪਤਾਲ ਪੁਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ 7 ਤੋਂ 10 ਮਾਰਚ 2020 ਤੱਕ ਗੁਰਬਖਸ਼ ਸਿੰਘ ਬੱਗਾ ਜਨਰਲ ਸਕੱਤਰ ਅਤੇ ਜੋਗਿੰਦਰ ਸਿੰਘ ਟੰਡਨ ਦੀ ਅਗਵਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਡਾ. ਸਤਨਾਮ ਸਿੰਘ ਵਲੋਂ 4157 ਮਰੀਜ਼ਾਂ ਦਾ ਚੈਕਅਪ ਕਰਕੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਵਿਚ ਜੀਵਨ ਸਿੰਘ, ਠੇਕੇਦਾਰ ਦਲਜੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ ਸ਼ਿੰਦਰ, ਮੋਹਨ ਸਿੰਘ, ਮੁਖਵਿੰਦਰ ਸਿੰਘ ਤੇ ਤੇਗਬੀਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media