ਭੀਖੀ, 12 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਔਰਤ ਦਿਵਸ ਸਮੇਂ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਅਤੇ
ਅਧਿਆਪਕਾਵਾਂ ਉਪਰ ਵਹਿਸ਼ੀਆਨਾ ਲਾਠੀਚਾਰਜ਼ ਕਰਨ ਦੀ ਨਿੰਦਿਆ ਕਰਦਿਆਂ ਵੱਖ ਵੱਖ ਧਿਰਾਂ ਵਲੋਂ ਸਥਾਨਕ ਕਚਿਹਰੀ ਦੇ ਗੇਟ `ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਸਮੇਂ ਆਪਣੇ ਸੰਬੋਧਨ ‘ਚ ਸੀ.ਪੀ.ਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ, ਸੀ.ਪੀ.ਆ.ਇ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਏਪਵਾ ਆਗੂ ਜਸਵੀਰ ਕੌਰ ਨੱਤ ਨੇ ਕਿਹਾ ਕਿ ਕੈਪਟਨ ਸਰਕਾਰ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰਾਂ ਨੂੰ ਬੜੀ ਬੇਰਹਿਮੀ ਨਾਲ ਆਪਣੀ ਪੁਲਿਸ ਤੋਂ ਕੁਟਵਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਵਹਿਸ਼ੀਆਨਾ ਢੰਗ ਨਾਲ ਬੇਰੁਜ਼ਗਾਰਾਂ ਤੇ ਲਾਠੀਚਾਰਜ਼ ਕਰਨ ਵਾਲੇ ਅਧਿਕਾਰੀਆਂ ਖਿਲਾਫ ਪੁਲਿਸ ਕੇਸ ਦਰਜ਼ ਕੀਤਾ ਜਾਵੇ ਤੇ ਬੇਰੁਜ਼ਗਾਰਾਂ ਦੀਆ ਮੰਗਾਂ ਮੰਨ ਕੇ ਸਾਰੇ ਬੇਰੁਜ਼ਗਾਰ ਟੈਟ ਪਾਸ ਅਧਿਆਪਕਾਂ ਤੇ ਅਧਿਆਪਕਾਵਾਂ ਨੂੰ ਨੌਕਰੀ `ਤੇ ਰੱਖਿਆ ਜਾਵੇ ।
ਇਸ ਮੌਕੇ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਗੁਰਮੀਤ ਨੰਦਗੜ, ਐਡਵੋਕੇਟ ਬਲਕਰਨ ਸਿੰਘ ਬੱਲੀ, ਦਰਸ਼ਨ ਸਿੰਘ ਭੀਖੀ, ਸਾਧੂ ਸਿੰਘ ਬੁਰਜ਼ ਢਿਲਵਾਂ, ਨਿੱਕਾ ਸਿੰਘ ਬਹਾਦਰਪੁਰ, ਨਰਿੰਦਰ ਕੌਰ ਬੁਰਜ ਹਮੀਰਾ, ਕਿਰਪਾਲ ਬੀਰ, ਆਗੂ ਸੁਖਜੀਤ ਰਾਮਾਨੰਦੀ, ਗੁਰਸੇਵਕ ਮਾਨ, ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ, ਗੁਰਦੀਪ ਮੱਲ ਸਿੰਘ ਵਾਲਾ, ਕੇਵਲ ਸਿੰਘ ਅਕਲ਼ੀਆ, ਸੀ.ਪੀ.ਆਈ ਦੇ ਰਤਨ ਭੋਲਾ ਤੇ ਦਰਸ਼ਨ ਸਿੰਘ ਪੰਧੇਰ, ਗਾਇਕ ਸੁਖਵੀਰ ਖਾਰਾ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media