ਜੰਡਿਆਲਾ ਗੁਰੂ, 12 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਹਿਤ ਸਭਾ ਜੰਡਿਆਲਾ ਗੁਰੂ ਨੇ ਔਰਤ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ
ਔਰਤ ਦਿਵਸ ਜੋਤੀਸਰ ਕਲੋਨੀ ਵਿਖੇ ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਦੇ ਗ੍ਰਹਿ ਵਿਖੇ ਮਨਾਇਆ।ਜਿਸ ਵਿੱਚ ਕੇਂਦਰੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ, ਧਰਵਿੰਦਰ ਔਲਖ ਅਤੇ ਵਿਪਨ ਕੁਮਾਰ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਵਿਸ਼ੇਸ਼ ਤੌਰ ’ਤੇ ਪੁੱਜੇ।ਪੰਜਾਬੀ ਸਹਿਤ ਅਕਾਦਮੀ ਪੰਜਾਬ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਸਮੇਤ ਸਭਾ ਦੇ ਸਕੱਤਰ ਸੁਰਿੰਦਰ ਚੋਹਕਾ, ਦੀਪ ਦਵਿੰਦਰ, ਧਰਵਿੰਦਰ ਔਲਖ, ਪ੍ਰੋਫੈਸਰ ਵਨੀਤ ਕੌਰ ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਸਠਿਆਲਾ, ਬਾਬਾ ਸੁੱਖਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਜੋਤੀਸਰ ਸਾਹਿਬ ਜੰਡਿਆਲਾ ਗੁਰੂ ਪ੍ਰਧਾਨਗੀ ਮੰਡਲ ਵਿਚ ਸ਼ੁਸੋਭਿਤ ਹੋਏ।ਬੁਲਾਰਿਆਂ ਨੇ ਔਰਤ ਦੀ ਮੋਜੂਦਾ ਦਿਸ਼ਾ, ਦਸ਼ਾ ਤੇ ਔਰਤ ਪ੍ਰਤੀ ਸਮਾਜ ਦੇ ਵਤੀਰੇ ਸਬੰਧੀ ਵਿਚਾਰ ਚਰਚਾ ਕੀਤੀ।ਪ੍ਰੋਫੈਸਰ ਵਨੀਤ ਕੌਰ ਨੇ ਸਖਤ ਸ਼ਬਦਾ ਵਿੱਚ ਮਾਂ ਪਿਉ ਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਗੱਲ ਕੀਤੀ ਤੇ ਨੌਜਵਾਨ ਮੁੰਡਿਆਂ ਨੂੰ ਸਮਾਜਿਕ ਵਿਹਾਰ ਬਦਲਣ ਦੀ ਗੱਲ ਆਖੀ।ਉਨਾਂ ਨੇ ਕਾਲਜ ਆਉਦਿਆਂ ਜਾਂਦੀਆ ਕੁੜੀਆਂ ਪ੍ਰਤੀ ਸਕਾਰਾਤਮਕ ਸੋਚ ਰੱਖਣ ਲਈ ਕਿਹਾ।ਵਿਪਨ ਕੁਮਾਰ ਢੰਡ ਨੇ ਪੁਲਿਸ ਪ੍ਰਸ਼ਾਸਨ ਨੂੰ ਔਰਤਾਂ ਪ੍ਰਤੀ ਹੁੰਦੇ ਜੁਰਮਾਂ ਪ੍ਰਤੀ ਸਖਤ ਨਜ਼ਰੀਆ ਰੱਖਣ ਦੀ ਗੱਲ ਆਖੀ ਤੇ ਔਰਤਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਲਈ ਕਿਹਾ।
ਇਸ ਮੌਕੇ ਔਰਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਕਵੀ ਦਰਬਾਰ ਵਿੱਚ ਕੁਲਦੀਪ ਸਿੰਘ ਦਰਾਜਕੇ, ਅਮਨਦੀਪ ਸਿੰਘ, ਨਵਨੀਤ ਸਿੰਘ, ਵਿਸ਼ਾਲ ਸ਼ਰਮਾ, ਮੈਡਮ ਦਵਿੰਦਰ ਬੇਦੀ, ਜਗਜੀਤ ਸੰਧੂ, ਸਤਿੰਦਰ ਓਠੀ, ਰਜਿੰਦਰ ਸਿੰਘ ਮਾਹਲ, ਵਕੀਲ ਅਮਰਜੋਤ ਸਿੰਘ ਜੰਜੂਆ, ਵਕੀਲ ਗੁਰਇਕਬਾਲ ਸਿੰਘ, ਦਿਲਬਾਗ ਸਿੰਘ ਨੋਨੇ, ਹਰਿੰਦਰ ਸਿੰਘ ਸੋਹਲ, ਦਲੇਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।ਮੰਚ ਸੰਚਾਲਨ ਮੈਡਮ ਦਵਿੰਦਰ ਕੌਰ ਬੇਦੀ ਦਰਾਜਕੇ ਨੇ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media