ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਮਾਨਾਂਵਾਲਾ ਸਥਿਤ ਪਿੰਗਲਵਾੜਾ ਸੰਸਥਾ ਦੇ ਉਪਰਾਲੇ ਨਾਲ ਰੀੜ੍ਹ ਦੀ ਹੱਡੀ ਨਾਲ ਪੀੜਤ
ਪਿੰਗਲਵਾੜੇ ਦੇ ਮਰੀਜਾਂ ਵਾਸਤੇ ਭਗਤ ਪੂਰਨ ਸਿੰਘ ਮੁੜ-ਵਸੇਬਾ ਸੈਂਟਰ ਦਾ ਉਦਾਘਟਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਆਈ.ਏ.ਐਸ ਵਲੋਂ ਕੀਤਾ ਗਿਆ।ਜਿਸ ਵਿੱਚ ਸਰਜਰੀ ਤੋਂ ਬਾਅਦ ਐਸੇ ਮਰੀਜਾਂ ਨੂੰ ਇਸ ਕਾਬਲ ਬਣਾਇਆ ਜਾਵੇਗਾ ਕਿ ਉਹ ਰੀੜ੍ਹ ਦੀ ਹੱਡੀ ਦੀ ਬਿਮਾਰੀ ਤੋਂ ਬਾਅਦ ਸਿਰਫ ਵਹੀਲ-ਚੇਅਰ ਜੋਗੇ ਹੀ ਨਾ ਰਹਿ ਕੇ ਆਮ ਲੋਕਾਂ ਦੀ ਤਰ੍ਹਾਂ ਆਪਣਾ ਕੰਮ ਕਰ ਸਕਣ।ਇਹ ਸੈਂਟਰ ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ।
ਦਵਿੰਦਰ ਸਿੰਘ ਨੇ ਰੀੜ੍ਹ ਦੀ ਹੱਡੀ ਦੇ ਪੀੜਤਾਂ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇਕ ਐਸੀ ਬਿਮਾਰੀ ਹੈ।ਜਿਸ ਨਾਲ ਮਰੀਜ਼ ਹਮੇਸ਼ਾਂ ਆਪਣੇ ਆਪ ਨੂੰ ਕਿਸੇ ਵੀ ਕੰਮ ਕਰਨ ਤੋਂ ਨਕਾਰਾ ਮਹਿਸੂਸ ਕਰਦਾ ਹੈ। ਇਸ ਬਿਮਾਰੀ ਦੇ ਪੀੜਤਾਂ ਦੇ ਮੁੜ-ਵਸੇਬੇ ਵਾਸਤੇ ਕੋਈ ਵੀ ਐਸੀ ਥਾਂ ਨਹੀਂ ਜਿਥੇ ਠੀਕ ਢੰਗ ਨਾਲ ਇਲਾਜ਼ ਕਰਕੇ ਉਨ੍ਹਾਂ ਨੂੰ ਕੰਮ-ਕਾਜ ਦੇ ਕਾਬਲ ਬਣਾਇਆ ਜਾ ਸਕੇ।ਉਨ੍ਹਾਂ ਨੇ ਪਿੰਗਲਵਾੜੇ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੈਂਟਰ ਬਣਾਉਣ ਦਾ ਯਤਨ ਪੂਰੇ ਦੇਸ਼ ਵਿਚ ਇਕ ਨਿਵੇਕਲੀ ਪਹਿਲ ਹੈ।
ਡਿਪਟੀ ਕਮਿਸ਼ਨਰ ਪਿੰਗਲਵਾੜਾ ਸੰਸਥਾ ਨੂੰ ਇਹ ਸੈਂਟਰ ਖੋਲ੍ਹਣ ਤੇ ਵਧਾਈ ਦਿੰਦੇ ਹੋਏ ਦੱਸਿਆ ਕਿ ਰੀੜ੍ਹ ਦੀਆਂ ਹੱਡੀਆਂ ਨਾਲ ਪੀੜਤਾਂ ਦਾ ਸੈਂਟਰ ਸ਼ੁਰੂ ਕਰਨਾ ਸਮੇਂ ਦੀ ਮੰਗ ਸੀ, ਕਿਉਂਕਿ ਐਸੀ ਸਰਜਰੀ ਤੋਂ ਬਾਅਦ ਮੁੜ-ਵਸੇਬਾ ਇਲਾਜ਼ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਕਿ ਬਹੁਤ ਦੇਰ ਤੋਂ ਉਹ ਇਹ ਮਹਿਸੂਸ ਕਰ ਰਹੇ ਸਨ ਕਿ ਰੀੜ੍ਹ ਦੀ ਹੱਡੀ ਨਾਲ ਪੀੜਤ ਮਰੀਜ਼ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਆਪਣੇ ਉਪਰ ਬੋਝ ਸਮਝਦੇ ਹਨ। ਇਸ ਸੈਂਟਰ ਦੇ ਖੁੱਲ੍ਹਣ ਨਾਲ ਇਕ ਤਾਂ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਆਪ ਖੜ੍ਹਾ ਹੋਣ ਦੀ ਟਰੇਨਿੰਗ ਦੇ ਕੇ ਉਨ੍ਹਾਂ ਦਾ ਸਮਾਜ ਵਿਚ ਸਿਰਫ ਮੁੜ-ਵਸੇਬਾ ਹੀ ਨਹੀਂ ਕਰਵਾਇਆ ਜਾਵੇਗਾ ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਵਿਚ ਉਨ੍ਹਾਂ ਦਾ ਮਾਣ ਸਤਿਕਾਰ ਵਧੇਗਾ। ਉਨਾਂ ਕਿਹਾ ਕਿ ਸ਼ੁਰੂ ਵਿਚ ਇਹ ਸੈਂਟਰ ਸਿਰਫ ਪਿੰਗਲਵਾੜੇ ਵਿਚ ਦਾਖਲ ਰੀੜ੍ਹ ਦੀ ਹੱਡੀ ਦੇ ਪੀੜਤਾਂ ਵਾਸਤੇ ਹੋਵੇਗਾ ਅਤੇ ਬਾਅਦ ਵਿਚ ਇਸ ਨੂੰ ਪੂਰੇ ਪੰਜਾਬ ਦੇ ਮਰੀਜ਼ਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ।
ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਵਿਊਸ਼ ਸ਼ਰਮਾ ਨੇ ਇਸ ਸੈਂਟਰ ਦੇ ਖੁੱਲ੍ਹਣ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਹ ਇਸ ਸੈਂਟਰ ਨੂੰ ਹਮੇਸ਼ਾਂ ਆਪਣਾ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਵਾਈਸ ਪ੍ਰਧਾਨ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਬੀਬੀ ਅਬਨਾਸ਼ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਅੰਟਾਰੀਓ ਕਨੇਡਾ, ਡਾ. ਤੇਜਪਾਲ ਸਿੰਘ ਸਾਬਕਾ ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਆਨਰੇਰੀ ਡਾਕਟਰ ਪਿੰਗਲਵਾੜਾ, ਡਾ. ਕਰਨਜੀਤ ਸਿੰਘ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਤੇ ਆਨਰੇਰੀ ਡਾਕਟਰ ਪਿੰਗਲਵਾੜਾ, ਪੰਜਾਬ ਸਪਾਈਨਲ ਕੋਰਡ ਇੰਜਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਪਰਵਿੰਦਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ ਪਿੰਗਲਵਾੜਾ ਅਤੇ ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ ਹਾਜ਼ਰ ਸਨ ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media