ਸਮਰਾਲਾ, 12 ਮਾਰਚ (ਪੰਜਾਬ ਪੋਸਟ -ਇੰਦਰਜੀਤ ਕੰਗ) – ਬੇਦਾਗ਼ ਸ਼ਖਸ਼ੀਅਤ ਅਤੇ ਗਰੀਬਾਂ ਦੇ ਮਸੀਹਾ ਬਾਬੂ ਕਾਂਸ਼ੀਰਾਮ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ
ਖੁਵਾਸਪੁਰਾ ਵਿਖੇ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਪਾਰਟੀ ਵਰਕਰ ਵੱਡੇ ਜਥਿਆਂ ਵਿਚ ਪੁੱਜਣਗੇ।ਬਹੁਜਨ ਸਮਾਜ ਪਾਰਟੀ ਹਲਕਾ ਸਮਰਾਲਾ ਦੇ ਪ੍ਰਧਾਨ ਲਖਵੀਰ ਸਿੰਘ ਘਰਖਣਾ ਨੇ ਸਮਰਾਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਲਾਮਵੰਦ ਕਰਕੇ 15 ਮਾਰਚ ਨੂੰ ਪਿੰਡ ਖੁਵਾਸਪੁਰਾ ਵਿਖੇ ਪੁੱਜਣ ਦੀ ਅਪੀਲ ਕੀਤੀ।ਮੀਟਿੰਗਾਂ ਵਿੱਚ ਪ੍ਰਮੁੱਖ ਤੌਰ ‘ਤੇ ਬਸਪਾ ਆਗੂ ਹਰਭਜਨ ਸਿੰਘ ਨੇ ਪਾਰਟੀ ਵਰਕਰਾਂ ਨਾਲ ਰਲ ਕੇ ਪਿੰਡ ਘਰਖਣਾ, ਮਾਣਕੀ, ਲਲੌੜੀ, ਸਰਵਰਪੁਰ, ਮੱਲਮਾਜਰਾ, ਸੰਗਤਪੁਰਾ ਤੇ ਜਟਾਣਾ ਆਦਿ ਪਿੰਡਾਂ ਦਾ ਦੌਰਾ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media