Friday, September 25, 2026

ਮੁੱਖ ਖੇਤੀਬਾੜੀ ਅਫਸਰ ਵਲੋਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ

ਬਿਨਾਂ ਪਰਾਲੀ ਸਾੜੇ ਕਣਕ ਬੀਜ਼ਣ ਵਾਲੇ ਕਿਸਾਨਾਂ ਦੀ ਫਸਲ ਬਿਹਤਰ – ਡਾ. ਬਲਦੇਵ ਸਿੰਘ

ਬਰਨਾਲਾ, 13 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਮੁੱਖ ਖੇਤੀਬਾੜੀ ਅਫਸਰ ਡਾ. PPNJ1303202001ਬਲਦੇਵ ਸਿੰਘ ਦੀ ਅਗਵਾਈ ‘ਚ ਬੇਮੌਸਮੀ ਬਰਸਾਤ ਤੋ ਬਾਅਦ ਫਸਲਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਬਣਾ ਕੇ ਵੱਖ-ਵੱਖ ਖੇਤਾਂ ਦਾ ਦੌਰਾ ਕੀਤਾ ਗਿਆ।
                  ਉਹ ਵਿਸ਼ੇਸ਼ ਤੌਰ ’ਤੇ ਪਿੰਡ ਠੀਕਰੀਵਾਲਾ ਦੇ ਪਰਮਜੀਤ ਸਿੰੰਘ ਦੇ ਖੇਤਾਂ ਵਿੱਚ ਗਏ, ਜਿਸ ਨੇ 100 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜ਼ਾਈ ਹੈਪੀਸੀਡਰ, ਸੁਪਰਸੀਡਰ ਤੇ ਉਲਟਾਵੇਂ ਹਲ ਮਾਰ ਕੇ ਕੀਤੀ ਹੈ।ਇਸ ਕਿਸਾਨ ਦੀ ਕਣਕ ਭਾਰੀ ਬਾਰਸ਼ ਕਾਰਨ ਵੀ ਨਹੀਂ ਡਿੱਗੀ।
ਇਸੇ ਤਰਾਂ ਮੁੱਖ ਖੇਤੀਬਾੜੀ ਅਫਸਰ ਪਿੰਡ ਠੀਕਰੀਵਾਲਾ ਦੇ ਹਰਭਜਨ ਸਿੰਘ ਦੇ ਖੇਤਾਂ ਵਿੱਚ ਵੀ ਗਏ, ਜਿਸ ਨੇ 3 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਝੋਨੇ ਦੀ                       ਪਰਾਲੀ ਨੂੰ ਅੱਗ ਲਾਏ ਬਿਨਾਂ ਹੈਪੀਸੀਡਰ ਨਾਲ ਕੀਤੀ ਹੈ।ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਦੀ ਫਸਲ ਚੰਗੀ ਸਥਿਤੀ ਵਿੱਚ ਖੜੀ ਹੈ ਅਤੇ ਕਿਤੇ ਵੀ ਕੀੜੇ-ਮਕੌੜਿਆਂ ਦਾ ਹਮਲਾ ਦੇਖਣ ਵਿੱਚ ਨਹੀਂ ਆਇਆ ਹੈ।ਉਨਾਂ ਕਿਸਾਨਾਂ ਨੂੰ ਆਖਿਆ ਕਿ ਜੇਕਰ ਕਿਸੇ ਵੀ ਖੇਤ ਵਿੱਚ ਪੀਲੀ ਕੁੰਗੀ ਜਾਂ ਕਿਸੇ ਹੋਰ ਬਿਮਾਰੀ ਦਾ ਹਮਲਾ ਨਜ਼ਰ ਆਉਦਾ ਹੈ ਤਾਂ ਉਹ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ।
                  ਇਸ ਮੌਕੇ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ, ਡਾ. ਸੁਖਪਾਲ ਸਿੰਘ, ਡਾ. ਗੁਰਚਰਨ ਸਿੰਘ, ਬੇਅੰਤ ਸਿੰਘ ਤੇ ਕਿਸਾਨ ਜਗਜੀਤ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ ਤੇ ਜਗਤਾਰ ਸਿੰਘ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …