Wednesday, August 12, 2026

ਅਧੂਰੇ ਰੇਲਵੇ ਪ੍ਰੋਜੈਕਟਾਂ ਨੂੰ ਰੇਲਵੇ ਮੰਤਰਾਲਾ ਜਲਦ ਪੂਰਾ ਕਰੇ- ਔਜਲਾ

ਕਿਹਾ ਡੇਰਾ ਬਾਬਾ ਨਾਨਕ ਤੋਂ ਗੋਇੰਦਵਾਲ ਲਈ ਰੋਜ਼ਾਨਾ ਚਲਾਈ ਜਾਵੇ ਡੀ.ਐਮ.ਯੂ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪਾਰਲੀਮੈਂਟ ‘ਚ Gurjeet Aujlaਪੰਜਾਬ ਵਿੱਚ ਚੱਲ ਰਹੇ ਰੇਲਵੇ ਵਿਭਾਗ ਦੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਾਲ ਨਾਲ ਨਵੀਆਂ ਰੇਲ ਲਾਈਨਾਂ ਵਿਛਾਉਣ ਦੀ ਮੰਗ ਕੀਤੀ।
                   ਸੰਸਦ ਵਿੱਚ ਡਿਮਾਂਡ ਫਾਰ ਗਰਾਂਟ ਅਧੀਨ ਰੇਲਵੇ ਵਿਭਾਗ ਤੇ ਬੋਲਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਛੋਟੇ-ਛੋਟੇ ਰੇਲ ਲਿੰਕ ਜਿੰਨਾਂ ਦੀ ਲੰਬਾਈ 117 ਕਿਲੋਮੀਟਰ ਬਣਦੀ ਹੈ।ਜੇਕਰ ਇੰਨਾਂ ਰੇਲ ਲਿੰਕ ਨੂੰ ਮੁੱਖ ਰੇਲਵੇ ਮਾਰਗ ਨਾਲ ਜੋੜਿਆ ਜਾਵੇ ਤਾਂ ਹਜਾਰਾਂ ਸੂਬਾ ਵਾਸੀ ਰੇਲਵੇ ਦੇ ਸਸਤੇ ਸਫਰ ਦਾ ਅਨੰਦ ਮਾਣ ਸਕਦੇ ਹਨ ਜਿੰਨ੍ਹਾਂ ਵਿੱਚ ਕਾਦੀਆਂ-ਟਾਂਡਾ ਉਡਮੁੜ, ਜੈਜੋਂ ਤੋਂ ਊਨਾ (ਹਿਮਾਚਲ ਪ੍ਰਦੇਸ਼), ਚੰਡੀਗੜ-ਰਾਜਪੁਰਾ ਵਾਇਆ ਮੁਹਾਲੀ, ਰਾਹੋਂ-ਨਵਾਂ ਸ਼ਹਿਰ, ਮੌੜ ਮੰਡੀ-ਤਲਵੰਡੀ, ਸੁਲਤਾਨਪੁਰ ਲੋਧੀ-ਗੋਇੰਦਵਾਲ ਰੇਲ ਲਿੰਕ ਸ਼ਾਮਿਲ ਹਨ।ਔਜਲਾ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਪੱਟੀ-ਮੱਖੂ ਲਿੰਕ ਰੇਲਵੇ ਪ੍ਰੋਜੈਕਟ ਨੂੰ ਜਲਦ ਪੂਰਾ ਕੀਤਾ ਜਾਵੇ ਜਿਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 50 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ।ਔਜਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਦੋ ਧਾਰਮਿਕ ਸਥਾਨਾਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ (ਕਰਤਾਰਪੁਰ ਕਾਰੀਡੋਰ) ਲਈ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਰਸਤੇ ਵਿੱਚ ਪੈਂਦੇ ਛੋਟੇ ਪਲੇਟਫਾਰਮਾਂ ਨੂੰ ਉਚਾ ਤੇ ਲੰਬਾ ਬਣਾਇਆ ਜਾਵੇ।
               ਔਜਲਾ ਨੇ ਅੰਮ੍ਰਿਤਸਰ ਦੇ ਇਲਾਕੇ ਜਹਾਂਗੀਰ-ਨਾਗ ਕਲਾਂ ਵਿਖੇ ਬੰਦ ਪਏ ਫਾਟਕ ਕਾਰਨ ਸਬ-ਵੇਅ ਬਣਾਉਣ, ਭਗਤਾਂਵਾਲਾ ਤੇ ਲੋਹਗੜ੍ਹ ਵਿਖੇ ਨਵੇਂ ਰੇਲਵੇ ਓਵਰ ਬ੍ਰਿਜ ਬਣਾਉਣ ਦੇ ਨਾਲ ਨਾਲ ਅਧੂਰੇ ਰੇਲਵੇ ਓਵਰ ਬ੍ਰਿਜ ਦੇ ਕੰਮਾਂ ਨੂੰ ਪੂਰਾ ਕੀਤਾ ਜਾਵੇ।ਔਜਲਾ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਦੀ ਧਾਰਮਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਦੱਖਣ ਭਾਰਤ ਲਈ ਕੋਈ ਵੀ ਸਿੱਧੀ ਰੇਲ ਸੇਵਾ ਨਹੀਂ ਹੈ।ਜਿਸ ਲਈ ਕੋਚੀਵਲੀ ਐਕਸਪ੍ਰੈਸ ਨੂੰ ਰੋਜ਼ਾਨਾ ਚਲਾਉਣ, ਸਚਖੰਡ ਐਕਸਪ੍ਰੈਸ ਦੇ ਸਮਾਂ ਸਾਰਣੀ ਤੇ ਪੂਰੇ ਰੈਕ ਨੂੰ ਬਦਲਣ, ਰੇਲਵੇ ਸਟੇਸ਼ਨ ਦੀ ਸਫਾਈ ਨੂੰ ਯਕੀਨੀ ਬਣਾਉਣ, ਮਾਨਾਂਵਾਲਾ ਵਿਖੇ ਮਾਲ ਸਟੇਸ਼ਨ ਬਣਾਉਣ, ਅੰਮ੍ਰਿਤਸਰ ਤੋਂ ਗੋਆ ਲਈ ਸਿੱਧਾ ਰੇਲ ਸੰਪਰਕ ਕਾਇਮ ਕਰਨ ਲਈ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ।
              ਔਜਲਾ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਟੈਕਸੀ ਤੇ ਆਟੋ ਦਾ ਕੰਮ ਕਰਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੋਕ ਸਭਾ ਵਿੱਚ ਉਠਾਉਂਦਿਆਂ ਮੰਗ ਕੀਤੀ ਕਿ ਪਿਛਲੇ ਕਾਫੀ ਸਮੇਂ ਤੋਂ ਟੈਕਸੀ ਤੇ ਆਟੋ ਦਾ ਕੰਮ ਕਰਦੇ ਲੋਕਾਂ ਨੂੰ ਉਜਾੜਨ ਦੀ ਥਾਂ ਉਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਨੇ ਅੰਮ੍ਰਿਤਸਰ ਦੇ ਸਟੇਸ਼ਨ ਤੇ ਮਾੜੇ ਸਫਾਈ ਪ੍ਰਬੰਧਾਂ ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਫਾਈ ਪ੍ਰਬੰਧਾਂ ਲਈ ਰੱਖੇ ਬਜ਼ਟ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉਨ੍ਹਾਂ ਨਾਲ ਮਿਲ ਕੇ ਸੂਬੇ ਲਈ ਉਠਾਈਆਂ ਮੰਗਾਂ ਨੂੰ ਰੇਲਵੇ ਮੰਤਰੀ ਤੋਂ ਪੂਰਾ ਕਰਾਉਣ ਵਿੱਚ ਸਹਿਯੋਗ ਦੇਣਗੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …