Tuesday, April 21, 2026

ਪਿੰਡ ਭੂਟਾਲ ਕਲਾਂ ਵਿਖੇ ਬਣੀ ਸੰਤ ਨਰਾਇਣ ਗਿਰ ਏ.ਸੀ ਲਾਇਬ੍ਰੇਰੀ

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀ ਕੀਤਾ ਉਦਘਾਟਨ

ਸੰਗਰੂਰ, 14 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਦਾ ਪਹਿਲਾ ਏ.ਸੀ ਪੇਂਡੂ ਬੱਸ ਸਟੈਂਡ ਬਣਾ ਕੇ ਚਰਚਾ ਵਿੱਚ ਆਏ ਵਿਧਾਨ ਸਭਾ ਹਲਕਾ ਲਹਿਰਾ PPNJ1403202007ਦੇ ਪਿੰਡ ਭੁਟਾਲ ਕਲਾਂ ਵਿਖੇ ਗਊਸ਼ਾਲਾ ਕਮੇਟੀ ਵਲੋਂ ਜੀਓ ਅਤੇ ਜਿਊਣ ਦਿਓ ਸੰਸਥਾ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ਸੰਤ ਨਰਾਇਣ ਗਿਰੀ ਏ.ਸੀ ਲਾਇਬ੍ਰੇਰੀ ਦਾ ਉਦਘਾਟਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਲੋਂ ਕੀਤਾ ਗਿਆ।
         ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਊਸ਼ਾਲਾ ਕਮੇਟੀ ਅਤੇ ਜੀਓ ਅਤੇ ਜਿਊਣ ਦਿਓ ਸੰਸਥਾ ਨੇ ਲਾਇਬ੍ਰੇਰੀ ਬਣਾਉਣ ਦਾ ਸਲਾਹੁੁਣਯੋੋਗ ਉਪਰਾਲਾ ਕੀਤਾ ਹੈ, ਜੋ ਕਿ ਨਗਰ ਦੇ ਲੋਕਾਂ ਦੀ ਮੰਗ ਸੀ।ਢੀਂਡਸਾ ਨੇ ਕਿਹਾ ਕਿ ਜੇ ਅਸੀਂ ਬੱੱਚਿਆਂ ਨੂੰ ਤਰੱਕੀ ਕਰਦੇ ਵੇਖਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਵਿੱਦਿਆ ਦੇ ਨਾਲ ਜੋੜ ਕੇ ਉਨ੍ਹਾਂ ਦੇ ਮਨ ਵਿੱਚ ਪੜ੍ਹਾਈ ਲਈ ਦਿਲਚਸਪੀ ਤੇ ਸ਼ੌਂਕ ਪੈਦਾ ਕਰਨਾ ਪਵੇਗਾ।ਇਸੇ ਲਈ ਇਹ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ।ਜਿਸ ਦਾ ਪਿੰਡ ਦੇ ਬੱਚਿਆਂ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਚੰਗੀ ਸੋਚ ਨਾਲ ਜੁੜਨ ਜੋੜਨ ਵਾਲਿਆਂ ਨੂੰ ਵੱਡਾ ਫਾਇਦਾ ਹੋਵੇਗਾ।ਮਾਰਕਫੈਡ ਦੇ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ ਨੇ ਕਿਹਾ ਕਿ ਗਊਸ਼ਾਲਾ ਵਿੱਚ ਸੇਵਾ ਕਰਨ ਆਉਣ ਵਾਲੇ ਨੌਜਵਾਨਾਂ ਨੂੰ ਯੋਗ ਸਿੱਖਿਆ ਦੇਣ ਲਈ ਕੀਤੀ ਮੰਗ ‘ਤੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਲਾਇਬ੍ਰਰੀ ਬਣਾਉਣ ਲਈ 2 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪਿੰਡ ਦੇ 30-35 ਵਿਦਿਆਰਥੀ ਹਰ ਸਾਲ ਸਰਕਾਰੀ ਨੌਕਰੀਆਂ ‘ਤੇ ਲੱਗਦੇ ਹਨ।ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮ ਲਾਲ ਨੇ ਕਿਹਾ ਕਿ ਬਾਬਾ ਨਰੈਣ ਮੁਨੀ ਦਾ ਇਸ ਲਾਇਬੇ੍ਰਰੀ ਲਈ ਵੱਡਾ ਯੋਗਦਾਨ ਹੈ।ਉਨ੍ਹਾਂ ਢੀਂਡਸਾ ਵਲੋਂ ਲਾਇਬ੍ਰੇਰੀ ਲਈ 2 ਲੱਖ ਅਤੇ ਗਊਸ਼ਾਲਾ ਲਈ 5 ਲੱਖ ਰੁੁਪਏ ਦੀ ਗਰਾਂਟ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਲਾਇਬਰੇਰੀ ਵਿੱਚ ਹਰ ਧਰਮ ਨਾਲ ਸੰਬੰਧਿਤ ਧਾਰਮਿਕ, ਇਤਿਹਾਸਕ, ਸਾਹਿਤਕ, ਵਾਤਾਵਰਣ, ਮੁਕਾਬਲਿਆਂ ਸਬੰਧੀ ਕਿਤਾਬਾਂ ਰੱਖੀਆਂ ਜਾਣਗੀਆਂ।
           ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਸਰਾਓ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ ਐਡਵੋਕੇਟ, ਗੁਰਜੰਟ ਸਿੰਘ ਬਰਜੀਤ ਸਾਬਕਾ ਸੰਮਤੀ ਮੈਂਬਰ, ਬਾਬਰਜੀਤ ਸਿੰਘ ਗਰੇਵਾਲ ਯੂੂਥ ਆਗੂ, ਸੰੰਦੀਪ ਸਿੰਘ ਦੀਪਾ ,ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਲਾਲ, ਹਾਕਮ ਸਿੰਘ ਨੰਬਰਦਾਰ, ਗੁਲਜ਼ਾਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਭੂਪਾ, ਲੀਲਾ ਸਿੰਘ ਅਕਾਲੀ, ਨੈਬ ਸਿੰਘ, ਮਿੱਠੂ ਸਿੰਘ, ਮਿੱਠੂ ਰਾਮ ਪੰਡਿਤ, ਜੀਓ ਅਤੇ ਜਿਊਣ ਦਿਓ ਸੰਸਥਾ ਦੇ ਆਗੂ ਜਸਵੀਰ ਕੌਸ਼ਿਕ, ਬਲਕਾਰ ਭੂਟਾਲ, ਜਸ ਭੂਟਾਲ, ਮੋਹਨਾ ਭੂਟਾਲ ਅਤੇ ਬਲਕਾਰ ਬੱਗਾ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …