Saturday, September 5, 2026

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – 7ਵੇਂ ਦਿਨ ਨਾਟਕ ‘ਫੀਕੋ’ ਦਾ ਸਫਲ ਮੰਚਣ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ PPNJ1403202014ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕਰਵਾਏ ਜਾ ਰਹੇ ਦੂਸਰੇ ਅੰਮ੍ਰਿਤਸਰ ਰੰਗਮੰਚ ਉਤਸਵ 2020 ਦੇ 7ਵੇਂ ਦਿਨ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਦਲਜੀਤ ਸੋਨਾ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਫੀਕੋ’ ਦਾ ਸਫਲ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਿਤ ਕੀਤਾ ਗਿਆ।
             ਨਾਟਕ ਫੀਕੋ ਮੁਹੰਮਦ ਰਫ਼ੀ ਦੀ ਜੀਵਨ ‘ਤੇ ਅਧਾਰਿਤ ਹੈ।ਮੁਹੰਮਦ ਰਫ਼ੀ ਦਾ ਬਚਪਨ ਦਾ ਨਾਮ ਫੀਕੋ ਸੀ ਤੇ ਬਚਪਨ ’ਚ ਉਹ ਇਕ ਫ਼ਕੀਰ, ਜੋ ਗੀਤ ਗਾਉਂਦਾ ਤੇ ਮੰਗਦਾ ਸੀ, ਉਸ ਦੇ ਪਿੱਛੇ ਪਿੱਛੇ ਕਿੰਨੀ ਹੀ ਦੂਰ ਨਿਕਲ ਜਾਂਦਾ ਸੀ।ਉਸ ਫ਼ਕੀਰ ਨੂੰ ਸੁਣ ਕੇ ਹੀ ਫੀਕੋ ਨੂੰ ਗਾਉਣ ਦਾ ਸ਼ੋਕ ਪੈਦਾ ਹੋਇਆ।ਨਾਟਕ ਵਿੱਚ ਮੁਹੰਮਦ ਰਫ਼ੀ ਦਾ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਤੋਂ ਮੁੰਬਈ ਤੱਕ ਦਾ ਸਫ਼ਰ ਉਨ੍ਹਾਂ ਦੇ ਬਹੁਤ ਹੀ ਖ਼ੂਬਸੂਰਤ ਗੀਤਾਂ ਨਾਲ ਪਰੋਇਆ ਗਿਆ ਹੈ।ਲੇਖਕ ਅਤੇ ਨਿਰਦੇਸ਼ਕ ਦਲਜੀਤ ਸੋਨਾ ਦੇ ਕਲਾਕਾਰਾਂ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਗਏ ਨਾਟਕ ਵਿੱਚ 23 ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।ਜਿਨ੍ਹਾਂ ਚੋਂ 17 ਦੇ ਕਰੀਬ ਕਲਾਕਾਰਾਂ ਦੀ ਇਹ ਪਹਿਲੀ ਸਟੇਜ਼ ਹੈ।ਮੁਹੰਮਦ ਰਫ਼ੀ ਦੇ ਸ਼ੋਕ, ਮਿਹਨਤ, ਲਗਨ ਤੇ ਸਾਦਾਪਣ ਅਜੋਕੇ ਕਲਾਕਾਰਾਂ ਲਈ ਪ੍ਰੇਰਣਾ ਦਾ ਵਿਸ਼ਾ ਹੈ।ਸਾਫ਼ ਸੁਥਰੀ ਗਾਇਕੀ ਅਤੇ ਆਪਣੇ ਹਰਫ਼ਨ ਮੌਲਾ ਅੰਦਾਜ਼ ਲਈ ਜਾਣੇ ਜਾਂਦੇ ਰਫ਼ੀ ਅੱਜ ਵੀ ਸਾਡੇ ਦਿਲਾਂ ’ਚ ਜਿਊਂਦੇ ਹਨ।
                 ਨਾਟਕ ਵਿੱਚ ਸ਼ਰਨਜੀਤ ਰਟੋਲ, ਮੋਹਿਤ, ਪਰਮਜੀਤ, ਗੁਰਵਿੰਦਰ ਜੈਸਮੀਨ, ਸੀਰਤ, ਪ੍ਰੀਆ, ਅਮਰਜੀਤ, ਸੁਪਨ, ਹਰਕੀਰਤ, ਲਵ, ਗੁਰਕੀਰਤ, ਹਰਮਨ, ਸਾਹਿਬ, ਪਰਮਜੀਤ, ਸੌਰਵ, ਸੂਜ਼ਲ, ਨਵਦੀਪ, ਵਿਸ਼ਾਲ ਆਦਿ ਕਲਾਕਾਰਾਂ ਨੇ ਆਪਣੀ ਅਦਾਕਾਰੀ ਪੇਸ਼ ਕੀਤੀ।
                 ਇਸ ਨਾਟਕ ਨੂੰ ਦੇਖਣ ਲਈ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜਸਵੰਤ ਸਿੰਘ ਜੱਸ, ਪਵੇਲ ਸੰਧੂ, ਗੁਰਤੇਜ ਮਾਨ, ਹੀਰਾ ਰੰਧਾਵਾ, ਵੀਰਪਾਲ ਕੌਰ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …