Tuesday, October 13, 2026

ਹਰਮੇਲ ਸਿੰਘ ਭੋਲਾ ਖੁਦਕੁਸ਼ੀ ਮਾਮਲੇ `ਚ ਉਚ ਅਧਿਕਾਰੀਆਂ ਨੂੰ ਮਿਲਿਆ ਵਫਦ

ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

ਬਰਨਾਲਾ, 17 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦਾ ਇੱਕ ਵਫਦ ਉਚ ਅਧਿਕਾਰੀਆਂ ਨੂੰ ਮਿਲਿਆ PPNJ1703202002ਅਤੇ ਸਹਿਕਾਰੀ ਸੁਸਾਇਟੀ ਧਨੌਲਾ ਦੇ ਮੈਨੇਜਰ ਹਰਮੇਲ ਸਿੰਘ ਭੋਲਾ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।ਜਥੇਬੰਦੀਆਂ ਦੇ ਵਫਦ ਨੇ ਐਸ.ਡੀ.ਐਮ ਬਰਨਾਲਾ, ਡੀ.ਆਰ ਸਹਿਕਾਰੀ ਸੁਸਾਇਟੀਆਂ ਬਰਨਾਲਾ ਅਤੇ ਜਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਮਿਲ ਕੇ ਮੰਗ ਕੀਤੀ ਗਈ ਮ੍ਰਿਤਕ ਹਰਮੇਲ ਸਿੰਘ ਭੋਲਾ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ।ਮ੍ਰਿਤਕ ਦੀ ਬਕਾਇਆ ਤਨਖਾਹ ਤੇ ਭੱਤੇ ਦਿੱਤੇ ਜਾਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
              ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਾਲ ਸਿੰਘ ਧਨੌਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਲੌਂਗੋਵਾਲ, ਐਸ.ਐਫ.ਐਸ ਆਗੂ ਵਰਿੰਦਰ ਸਿੰਘ, ਲੋਕ ਸੰਗਰਾਮ ਮੰਚ ਦੇ ਆਗੂ ਸੁਖਵਿੰਦਰ ਕੌਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਮਨਜੀਤ ਸਿੰਘ, ਪੰਜਾਬ ਨਿਰਮਾਨ ਮਜ਼ਦੂਰ ਯੂਨੀਅਨ ਦੇ ਸ਼ਿੰਗਾਰਾ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਪ੍ਰੀਤ ਸਿੰਘ, ਜੱਗਾ ਸਿੰਘ ਧਨੌਲਾ ਅਤੇ ਬਹਾਲ ਸਿੰਘ ਬੇਨੜਾ ਨੇ ਕਿਹਾ ਕਿ ਹਰਮੇਲ ਸਿੰਘ ਭੋਲਾ ਇੱਕ ਇਮਾਨਦਾਰ ਮੁਲਾਜ਼ਮ ਸੀ।ਜਿਸ ਨੂੰ ਇੱਕ ਸ਼ਾਜਿਸ਼ ਤਹਿਤ ਨਿਸ਼ਾਨਾ ਬਣਾ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ।ਉਨਾਂ ਕਿਹਾ ਕਿ ਸਖਤ ਧਰਾਵਾਂ ਤਹਿਤ ਕੇਸ ਦਰਜ ਹੋਣ ਦੇ ਬਾਵਜ਼ੂਦ ਵੀ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …