Thursday, July 2, 2026

ਡੀ.ਸੀ.ਟੀ ਸਕਿਲ ਸੈਂਟਰ ਵਿਖੇ ਕਲਾਸਾਂ ਕਲਾਸਾਂ 23 ਮਾਰਚ ਤੋਂ

ਪਠਾਨਕੋਟ, 17 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੀ.ਸੀ.ਟੀ ਸਕਿਲ ਸਕੂਲ ਡਲਹੋਜੀ ਰੋਡ ਨੇੜੇ ਅਜੈ ਮਹਾਜਨ Pardeep Bainsਹਸਪਤਾਲ ਲਾਈਨ ਸੈਨੀ ਹਵੈਲੀ ਪਠਾਨਕੋਟ ਵਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ ਨੈਸਨਲ ਅਰਬਨ ਲਾਈਵਲੀਹੁੱਡ ਮਿਸ਼ਨ ਅਧੀਨ 6 ਮਹੀਨੇ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਪ੍ਰਦੀਪ ਬੈਂਸ ਜ਼ਿਲਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ।
                  ਇਸ ਵਿੱਚ ਡਾਇਰੈਟਰ ਆਫ ਫੋਟੋਗਰਾਫੀ ਦੇ ਕੋਰਸ ਸ਼ਾਮਲ ਹਨ। ਮੁਫ਼ਤ ਕੋਰਸ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ।ਉਨਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 21 ਮਾਰਚ 2020 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ 23 ਮਾਰਚ 2020 ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।ਕੋਰਸ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …