Sunday, September 20, 2026

ਮੋਟਰਸਾਇਕਲ ਰੇਹੜੀ ਚਾਲਕ ਯੁੂਨੀਅਨ ਦਾ ਗਠਨ

ਲੌਂਗੋਵਾਲ, 18 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਇਲਾਕੇ ਦੇ ਮੋਟਰਸਾਈਕਲ ਰੇਹੜੀ ਚਾਲਕਾਂ ਦੀ ਇਕੱਤਰਤਾ ਦੇਸ਼ ਭਗਤ ਯਾਦਗਾਰ ਵਿਖੇ ਕਰਮਜੀਤ PPNJ1803202006ਸਿੰਘ ਮੇਜਰ ਸਿੰਘ ਬੱਲਮ ਸਿੰਘ ਸੁਖਦੇਵ ਸਿੰਘ ਬਿੱਟੂ ਬਿੰਦਰ ਸਿੰਘ ਪ੍ਰੇਮ ਦੀ ਅਗਵਾਈ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਮਾਸਟਰ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਲੌਂਗੋਵਾਲ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਸ਼ਹੀਦ ਭਗਤ ਸਿੰਘ ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ ਦੇ ਗਠਨ ਕਰਨ ਦਾ ਫੈਸਲਾ ਕੀਤਾ ਗਿਆ।ਆਗੂਆਂ ਨੇ ਮੌਜੂਦਾ ਹਾਲਤਾਂ ਵਿੱਚ ਰੇਹੜੀ ਚਾਲਕਾਂ ਦੀਆਂ ਸਮੱਸਿਆਵਾਂ ਤੇ ਭਰਪੂਰ ਚਰਚਾ ਕਰਦਿਆਂ ਯੂਨੀਅਨ ਦੀ ਲੋੜ ਬਾਰੇ ਚਾਨਣਾ ਪਾਇਆ ਅਤੇ ਵੱਡੀਆਂ ਕੰਪਨੀਆਂ ਵਲੋ ਆਨਲਾਈਨ ਵਪਾਰ ਰਾਹੀਂ ਵਸਤੂਆਂ ਨੂੰ ਸਿੱਧਾ ਘਰਾਂ ਵਿੱਚ ਪਹੁੰਚਾਉਣ ਨਾਲ ਰੇਹੜੀ ਚਾਲਕਾ ਦੀ ਰੋਜ਼ੀ ਰੋਟੀ ਦੇ ਹੋ ਰਹੇ ਨੁਕਸਾਨ ‘ਤੇ ਚਰਚਾ ਕੀਤੀ ਗਈ।ਯੂਨੀਅਨ ਦੀ ਚੋਣ 29 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।
              ਇਸ ਮੋਕੇ ਸਤਪਾਲ ਬੰਸੀ, ਭੋਲਾ ਸਿੰਘ ਗਗਨਦੀਪ ਸਿੰਘ, ਨੇਕ ਸਿੰਘ, ਰੂਪ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਦੇਸਾ ਸਿੰਘ, ਬਹਾਲ ਸਿੰਘ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …