Friday, August 28, 2026

ਆਖਿਰ ਫਾਹੇ ਲਾ ਹੀ ਦਿੱਤੇ ਗਏ ਨਿਰਭੈਆ ਜਬਰ ਜਿਨਾਹ ਦੇ ਚਾਰ ਦੋਸ਼ੀ

ਨਿਰਭੈਆ ਦੇ ਪਿਤਾ ਬਦਰੀ ਨਾਥ, ਮਾਤਾ ਆਸ਼ਾ ਦੇਵੀ ਤੇ ਵਕੀਲ਼ ਸੀਮਾ ਕੁਸ਼ਵਾਹਾ ਨੇ ਕੀਤਾ ਸਵਾਗਤ
ਨਵੀਂ ਦਿੱਲੀ, 20 ਮਾਰਚ (ਪੰਜਾਬ ਪੋਸਟ ਬਿਊਰੋ) – 7 ਸਾਲਾਂ ਦੀ ਲੰਮੀ ਕਨੂੰਨੀ ਕਾਰਵਾਈ ਤੋਂ ਬਾਅਦ ਆਖਿਰ ਅੱਜ ਸਵੇਰੇ 5.30 ਵਜੇ ਨਿਰਭੈਆ ਜਬਰ ਜ਼ਿਨਾਹ Nirbhaya Caseਕੇਸ ਦੇ ਚਾਰ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਗਿਆ।ਜਿਸ ਦਾ ਨਿਰਭੈਆ ਦੇ ਪਿਤਾ ਬਦਰੀ ਨਾਥ, ਮਾਤਾ ਆਸ਼ਾ ਦੇਵੀ ਅਤੇ ਵਕੀਲ਼ ਸੀਮਾ ਕੁਸ਼ਵਾਹਾ ਨੇ ਸਵਾਗਤ ਕੀਤਾ ਹੈ।ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਰ ਨਾਲ ਸਹੀ ਇਨਸਾਫ ਤਾਂ ਮਿਲ਼ਿਆ ਹੈ।
            ਦੱਸਣਯੋਗ ਹੈ ਕਿ 5 ਮਾਰਚ ਨੂੰ ਟਰਾਇਲ ਕੋਰਟ ਨੇ ਇਸ ਕੇਸ ਵਿੱਚ ਪਵਨ ਗੁਪਤਾ (25), ਅਕਸ਼ੈ ਸਿੰਘ (31) ਮੁਕੇਸ਼ ਸਿੰਘ (32) ਤੇ ਵਿਨੈ ਸ਼ਰਮਾ (26) ਨੂੰ 20 ਮਾਰਚ 2020 ਸ਼ੁਕਰਵਾਰ ਨੂੰ ਸਵੇਰੇ 5.30 ਵਜੇ ਫਾਂਸੀ ‘ਤੇ ਲਟਕਾਏ ਜਾਣ ਦੇ ਆਦੇਸ਼ ਜਾਰੀ ਕੀਤੇ ਸਨ।ਜਿਕਰਯੋਗ ਹੈ ਕਿ 16-17 ਦੀ ਅੱਧੀ ਰਾਤ ਨੂੰ 6 ਦੋਸ਼ੀਆਂ ਨੇ ਚੱਲਦੀ ਬੱਸ ਵਿੱਚ 23 ਸਾਲਾ ਪੈਰਾ ਮੈਡੀਕਲ ਵਿਦਿਆਰਥਣ ਨਾਲ ਬੁਰੀ ਤਰਾਂ ਗੈਂਗ ਰੇਪ ਕਰ ਕੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਸੀ।ਇਹਨਾਂ 6 ਦੋਸ਼ੀਆਂ ਵਿਚੋਂ ਇੱਕ ਰਾਮ ਸਿੰਘ ਨੇ ਤਿਹਾੜ ਜੇਲ ਵਿੱਚ ਆਤਮ ਹੱਤਿਆ ਕਰ ਲਈ ਸੀ।ਜਦਕਿ ਇੱਕ ਨਾਬਾਲਿਗ ਨੂੰ ਜੁਵੇਨਾਇਲ ਜਸਟਿਸ ਬੋਰਡ ਵਲੋਂ ਤਿੰਨ ਸਾਲਾਂ ਬਾਅਦ ਰਿਹਾਅ ਕਰ ਦਿੱਤਾ ਸੀ।ਚਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਨਿਰਭੈਆ ਦੇ ਦੋਸਤ ਅਵਨਿੰਦਰ ਦੀ ਗਵਾਹੀ ਅਹਿਮ ਰਹੀ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …