ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ‘ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ।14 ਐਪ੍ਰਲ ਤੱਕ ‘ਲਾਕ
ਡਾਊਨ’ ਦੇ ਆਦੇਸ਼ ਹੋਣ ਕਾਰਨ ਸਰਮਾਏਦਾਰਾਂ ਨੇ ਆਟਾ ਆਪਣੇ ਘਰ ਵਿਚ ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਰੋਟੀ ਤੋਂ ਮੋਹਤਾਜ਼ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਉਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ ਇਕ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅਤੇ ਸੂਬਾ ਸਰਕਾਰਾਂ ਕੋਲ ਕਣਕ ਦਾ ਕਾਫੀ ਭੰਡਾਰ ਹੈ।ਇਸ ਲਈ ਲੋੜਵੰਦਾਂ ਤੇ ਗਰੀਬਾਂ ਨੂੰ ਸੱਸਤੇ ਭਾਅ ‘ਤੇ ਆਟਾ ਮੁਹੱਈਆ ਕਰਵਾਇਆ ਜਾਵੇ।ਜੇਕਰ ਔਖੀ ਘੜੀੇ ਇਹ ਕਣਕ ਦੇ ਭੰਡਾਰ ਲੋਕਾਂ ਲਈ ਨਾ ਖੋਲੇ ਗਏ ਤਾਂ ਕੋਰੋਨਾ ਵਾਇਰਸ ਦੀ ਚਪੇਟ ਤੋਂ ਬਚਦੇ ਲੋਕ ਕਿਤੇ ਭੁੱਖਮਰੀ ਦਾ ਸ਼ਿਕਾਰ ਨਾ ਹੋ ਜਾਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media