ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਲੇਸ਼ੀਆ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀ ਜੋ ਕਿ ਕੋਰੋਨਾ ਦੇ ਫੈਲਣ ਤੋਂ ਪਹਿਲਾਂ ਪੰਜਾਬ ਆਪਣੇ
ਰਿਸ਼ਤੇਦਾਰਾਂ ਦੇ ਵਿਆਹ-ਸਮਾਗਮਾਂ ਵਿਚ ਸ਼ਾਮਿਲ ਹੋਣ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਮੇਤ ਵੱਖ-ਵੱਖ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਪੰਜਾਬ ਆਏ ਸਨ, ਕਰਫਿਊ ਲੱਗਣ ਤੋਂ ਬਾਅਦ ਇੱਥੇ ਹੀ ਘਿਰ ਗਏ।ਅੱਜ ਇੰਨਾਂ 179 ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੇ ਯਤਨਾਂ ਨਾਲ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚੋਂ ਇਕੱਠਾ ਕਰਕੇ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਮਲੇਸ਼ੀਆ ਲਈ ਵਿਸ਼ੇਸ਼ ਹਵਾਈ ਜਹਾਜ਼ ਵਿਚ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਨਾਂ ਵਿਚੋਂ ਕੁੱਝ ਵਿਅਕਤੀ ਮਲੇਸ਼ੀਆ ਜਾਣ ਵਾਸਤੇ ਅੰਮ੍ਰਿਤਸਰ ਆਏ ਬੈਠੇ ਸਨ, ਕਿ ਫਲਾਈਟਾਂ ਬੰਦ ਹੋ ਗਈਆਂ ਅਤੇ ਕਰਫਿਊ ਲੱਗ ਗਿਆਤੇ ਉਹ ਹੋਟਲ ਵਿਚ ਹੀ ਘਿਰ ਗਏ। ਹੋਟਲ ਮਾਲਕ, ਕਿਉਂਕਿ ਹੋਰ ਗਾਹਕ ਨਾ ਹੋਣ ਕਾਰਨ ਹੋਟਲ ਕਰਫਿਊ ਤੱਕ ਬੰਦ ਕਰਨਾ ਚਾਹੁੰਦਾ ਸੀ ਅਤੇ ਇੰਨਾਂ ਨੂੰ ਹੋਟਲ ਛੱਡਣ ਲਈ ਜ਼ੋਰ ਪਾ ਰਿਹਾ ਸੀ।ਸੋ ਇੰਨਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਰਾਬਤਾ ਕੀਤਾ, ਤਾਂ ਪਤਾ ਲੱਗਾ ਕਿ ਕਈ ਹੋਰ ਲੋਕ ਵੀ ਸਮੁੱਚੇ ਪੰਜਾਬ ਵਿਚ ਘਿਰੇ ਹੋਏ ਹਨ।ਪੰਜਾਬ ਸਰਕਾਰ ਵੱਲੋਂ ਮਲੇਸ਼ੀਆ ਦੇ ਦੂਤਘਰ ਨਾਲ ਰਾਬਤਾ ਕੀਤਾ ਗਿਆ, ਜਿਥੋਂ ਉਨਾਂ ਨੇ ਵਿਸ਼ੇਸ਼ ਜਹਾਜ਼ ਭੇਜਿਆ। ਇੰਨਾਂ ਸਾਰੇ ਪ੍ਰਵਾਸੀਆਂ ਨੂੰ ਵੱਖ-ਵੱਖ ਸ਼ਹਿਰਾਂ ਵਿਚੋਂ ਕਰਫਿਊ ਪਾਸ ਬਣਾ ਕੇ ਅੰਮ੍ਰਿਤਸਰ ਹਵਾਈ ਅੱਡੇ ਲਈ ਲਿਆਂਦਾ ਗਿਆ, ਜਿਥੋਂ ਇਹ ਅੱਜ ਦੁਪਿਹਰ ਮਲੇਸ਼ੀਆ ਲਈ ਰਵਾਨਾ ਹੋਏ।
Check Also
ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਮੇਅਰ ਮੋਤੀ ਭਾਟੀਆ
ਅੰਮ੍ਰਿਤਸਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) …
Punjab Post Daily Online Newspaper & Print Media