ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਆਦੇਸ਼ਾਂ ਅਨੁਸਾਰ
ਕਰੋਨਾ ਦੀ ਚੱਲਦੀ ਮਹਾਂਮਾਰੀ ਤੋਂ ਬਚਾਅ ਲਈ ਲਾਕਡਾਉਨ ਦੌਰਾਨ ਗਰੀਬ ਬਸਤੀਆਂ ਵਿੱਚ ਰਾਸ਼ਨ ਕਿੱਟਾਂ ਅਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨਾਂ ਵਿੱਚ ਆਟਾ, ਘਿਉ, ਖੰਡ, ਚਾਹਪੱਤੀ, ਸਾਬਨ ਕੱਪੜੇ ਧੋਣ ਤੇ ਨਹਾਉਣ ਵਾਲਾ, ਚਾਵਲ, ਦਾਲਾਂ, ਪੇਸਟ, ਬੁਰਸ਼, ਹਲਦੀ, ਗਰਮ ਮਸਾਲਾ, ਮਿਰਚ ਕਾਲੀ, ਤੇਲ ਸਰੋਂ ਆਦਿ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਜਦੀਕ ਢੱਡਰੀਆਂ ਅਤੇ ਇਸ ਦੇ ਆਸ ਪਾਸ ਬੁੱਢਾ ਦਲ ਦੀ ਛਾਉਣੀ ਦੇ ਮਹੰਤ ਬਾਬਾ ਤਰਲੋਕ ਸਿੰਘ ਨੇ ਗਰੀਬ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਵੰਡਣ ਦੀ ਸੇਵਾ ਨਿਭਾਈ।ਇਸੇ ਤਰਾਂ ਅੰਮ੍ਰਿਤਸਰ ਜਹਾਜ਼ਗੜ੍ਹ ਬਸਤੀ ਅਤੇ ਟਰਿਲੀਅਮ ਮਾਲ ਦੇ ਲਾਗੇ ਰਾਸ਼ਨ ਤੇ ਲੰਗਰ ਵਰਤਾਉਣ ਦੀ ਸੇਵਾ ਬਾਬਾ ਭਗਤ ਸਿੰਘ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਨਿਭਾਈ।ਬੁੱਢਾ ਦਲ ਨਿਹੰਗ ਸਿੰਘਾਂ ਵੱਲੋ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ, ਚੜਿਕ, ਮੋਗਾ ਆਦਿ ਥਾਵਾਂਪੁਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਸਮੇਂ ਬਾਬਾ ਰਣਯੋਧ ਸਿੰਘ, ਬਾਬਾ ਭੁਪਿੰਦਰ ਸਿੰਘ ਕਿਲਾ ਤਾਰਾਗੜ੍ਹ, ਬਾਬਾ ਭੁਪਿੰਦਰ ਸਿੰਘ ਧਨੋਆ, ਬਾਬਾ ਸਤਵਿੰਦਰ ਸਿੰਘ ਮਲਸੀਆਂ, ਬਾਬਾ ਨਵਦੀਪ ਸਿੰਘ ਨੇ ਵੀ ਸੇਵਾ ਨਿਭਾਈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media