ਲੌਂਗੋਵਾਲ, 31 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਬੀ.ਕੇ.ਯੂ ਉਗਰਾਹਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੀ.ਆਰ.ਐਸ.ਯੂ, ਨੌਜਵਾਨ ਭਾਰਤ ਸਭਾ,
ਨੌਜਵਾਨ ਭਾਰਤ ਸਭਾ (ਲਲਕਾਰ), ਮਸਤੂਆਣਾ ਸਾਹਿਬ ਲੰਗਰ ਕਮੇਟੀ, ਨੌਜਵਾਨ ਸਪੋਰਟਸ ਕਲੱਬ ਅਤੇ ਹੋਰ ਗੁਰਦੁਆਰਾ ਤੇ ਡੇਰਾ ਕਮੇਟੀਆਂ ਵਲੋਂ ਮੀਟਿੰਗ ਕਰਕੇ “ਕਰਫਿਊ ਸਹਾਇਤਾ ਕਮੇਟੀ ਨਮੋਲ” ਬਣਾਈ ਗਈ ਅਤੇ ਲੋੜਵੰਦ ਪਰਿਵਾਰਾਂ ਨੂੰ ਘਰਾਂ ਵਿੱਚ ਜਾ ਕੇ ਰਾਸ਼ਨ ਵੰਡਣ ਦਾ ਫੈਸਲਾ ਕੀਤਾ।
ਕਮੇਟੀ ਦੇ ਆਗੂ ਜਗਸੀਰ ਸਿੰਘ, ਦਾਤਾ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ ਨੇ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਸਰਕਾਰ ਨੇ ਕਰੋਨਾਵਾਇਰਸ ਦੀ ਬਿਮਾਰੀ ਨਾਲ ਲੜਨ ਲਈ ਘਰਾਂ ਵਿੱਚ ਰਹਿਣ ਦਾ ਫ਼ਰਮਾਨ ਤਾਂ ਜਾਰੀ ਕਰ ਦਿੱਤਾ ਹੈ। ਪਰ ਗਰੀਬ ਪਰਿਵਾਰਾਂ ਬਾਰੇ ਨਹੀਂ ਸੋਚਿਆ ਕਿ ਜੋ ਰੋਜ਼ਾਨਾ ਕਮਾਉਣ ਖਾਣ ਵਾਲੇ ਹਨ।ਕਮੇਟੀ ਨੇ ਕਿਹਾ ਕਿ ਸਰਕਾਰ ਗਰੀਬਾਂ ਦੀ ਸਾਰ ਲਵੇ।ਮੁਫ਼ਤ ਰਾਸ਼ਨ ਅਤੇ ਹੋਰ ਜਰੂਰੀ ਲੋੜਾਂ ਦੇ ਪ੍ਰਬੰਧ ਸਮੇਤ ਪ੍ਰਤੀ ਮਹੀਨਾ 5000 ਰੁ. ਦੇਣ ਦਾ ਐਲਾਨ ਕਰੇ।ਕਰਫਿਊ ਸਹਾਇਤਾ ਕਮੇਟੀ ਦੇ ਆਗੂਆਂ ਨੇ ਆਖਿਆ ਕਿ ਕਰਫਿਊ ਕਾਰਨ ਪੇਂਡੂ ਖੇਤ ਮਜ਼ਦੂਰਾਂ ਤੇ ਸ਼ਹਿਰੀ ਕਿਰਤੀ/ਕਾਮਿਆਂ ਦੀ ਹਾਲਤ ਭੁੱਖਮਰੀ ਵਾਲੀ ਬਣਦੀ ਜਾ ਰਹੀ ਹੈ।ਜਿੰਨਾਂ ਦੀ ਕਮੇਟੀ ਵਲੋਂ ਬਣਦੀ ਮਦਦ ਕੀਤੀ ਜਾ ਰਹੀ ਹੈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media