ਜਿਲ੍ਹਾ ਪ੍ਰਸਾਸ਼ਨ, ਸਿਹਤ ਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਨਾਲ ਮੁਸਤੈਦ
ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਿਸਥਾਰ ‘ਤੇ ਰੋਕ ਲਗਾਉਣ ਜਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਲਈ ਹਰ ਸੰਭਵ ਉਪਰਾਲਾ
ਕੀਤਾ ਜਾ ਰਿਹਾ ਹੈ।ਕਰਫਿਓ ਦੋਰਾਨ ਲੋਕ ਘਰਾਂ ਵਿੱਚ ਹਨ ਤੇ ਬਾਹਰ ਉਹ ਹੀ ਲੋਕ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੂੰ ਬਹੁਤ ਹੀ ਜਰੂਰੀ ਕੰਮ ਹੈ।ਲੋਕ ਪ੍ਰਸਾਸ਼ਨ ਦੀ ਆਗਿਆ ਲੈ ਕੇ ਆਪਣੇ ਕਾਰਜ਼ ਕਰ ਰਹੇ ਹਨ।ਜੰਮੂ ਕਸਮੀਰ ਅਤੇ ਹਿਮਾਚਲ ਦੀਆਂ ਸਰਹੱਦਾਂ ‘ਤੇ ਨਾਕੇ ਲਗਾਏ ਹੋਏ ਹਨ।ਜਿਲ੍ਹਾ ਪ੍ਰਸਾਸਨ ਵੱਲੋਂ ਸ਼ਹਿਰ ‘ਚ ਲੋਕਾਂ ਨੂੰ ਕਰਿਆਨਾਂ, ਦਵਾਈਆ, ਦੁੱਧ, ਫਲ, ਸਬਜ਼ੀਆਂ, ਗੈਸ ਸਿਲੰਡਰ ਆਦਿ ਸਹੂਲਤਾਂ ਦੇਣ ਲਈ ਨਿਰਧਾਰਤ ਸਮੇਂ ਲਈ ਦੁਕਾਨਾਂ ਖੋਲੀਆਂ ਗਈਆਂ ਹਨ ਅਤੇ ਉਪਰੋਕਤ ਸਾਮਾਨ ਘਰ੍ਹਾਂ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ 6 ਬਲਾਕਾਂ ਵਿੱਚ ਲਾਉਡ ਸਪੀਕਰਾਂ ਰਾਹੀ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਅਗਰ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਜਿਲ੍ਹਾਂ ਪੱਧਰ ਤੇ ਬਣਾਏ ਗਏ ਕੰਟਰੋਲ ਰੂਮ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।ਅਗਰ ਕਿਸੇ ਇਲਾਕੇ ਅੰਦਰ ਭੋਜਨ ਦੀ ਲੋੜ ਹੈ ਤਾਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਤਿਆਰ ਟੀਮ ਭੋਜਨ ਲੈ ਕੇ ਪਹੁੰਚ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਧਾਰਮਿਕ ਸਥਾਨਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਲੰਗਰ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।ਐਨ.ਸੀ.ਸੀ ਦੇ ਵਿਦਿਆਰਥੀ ਜਿਨ੍ਹਾਂ ਨੂੰ ਖਾਸ ਤੋਰ ‘ਤੇ ਆਰਮੀ ਵੱਲੋਂ ਟ੍ਰੇਨਿੰਗ ਪ੍ਰਾਪਤ ਹੈ, ਉਨਾਂ ਵਲੋਂ ਤਿਆਰ ਕੀਤਾ ਗਿਆ ਹੈ ਕਿ ਖਾਣਾ ਲੋਕਾਂ ਤੱਕ ਪਹੁੰਚਾਉਣ ਲਈ ਪਿੰਡਾਂ ਤੇ ਸ਼ਹਿਰਾਂ ਲਈ ਅਲੱਗ ਅਲੱਗ ਵੈਨਾਂ ਲਗਾਈਆਂ ਗਈਆਂ ਹਨ।
ਜਿਲ੍ਹਾ ਪਠਾਨਕੋਟ ਵਿੱਚ ਬਲਾਕ ਬਮਿਆਲ ਜੋ ਪੂਰੀ ਤਰ੍ਹਾਂ ਨਾਲ ਹਿੰਦ-ਪਾਕ ਸਰਹੱਦ ਨਾਲ ਲੱਗਦਾ ਹੈ ਵਿਖੇ ਵੀ ਲੋਕ ਪੂਰੀ ਤਰ੍ਹਾਂ ਨਾਲ ਕਰਫਿਓ ਦੀ ਪਾਲਣਾ ਕਰ ਰਹੇ ਹਨ।ਬਮਿਆਲ ਦੀਆ ਸਾਰੀਆਂ ਗਲੀਆਂ ਖਾਲੀ ਸਨ।ਇੱਕ ਦੋ ਵਿਅਕਤੀ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਨਜਰ ਨਹੀਂ ਆਇਆ।
Punjab Post Daily Online Newspaper & Print Media