ਪੰਚਕੂਲਾ ਦੇ ਡਲਹੁਵਾਲ ’ਚ ਵੰਡੇ ਰਾਸ਼ਨ ਦੇ 350 ਪੈਕੇਟ
ਚੰਡੀਗੜ੍ਹ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਨੇ ਭਾਰਤ ਸਮੇਤ ਦੁਨੀਆਂ ਭਰ ’ਚ ਆਮ ਜੀਵਨ ਅਤੇ ਵਪਾਰ ’ਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ।
ਦੇਸ਼ ’ਚ ਸਮਾਜ ਦੇ ਹਰੇਕ ਵਰਗ ਦੀ ਸੁਰੱਖਿਅਤ ਕਰਨਾ ਸਮੇਂ ਦੀ ਜ਼ਰੂਰਤ ਹੈ।ਇਸੇ ਤਹਿਤ ਡੀ.ਐਲ.ਐਫ ਗਰੁੱਪ ਨੇ ਹਰਿਆਣਾ ਮੁੱਖ ਮੰਤਰੀ ਦੇ ਰਾਹਤ ਕੋਸ਼ ’ਚ 5 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।ਪੰਚਕੂਲਾ ’ਚ ਡਲਹੁਵਾਲ ਪਿੰਡ ’ਚ ਲੋਕਾਂ ਨੂੰ 350 ਰਾਸ਼ਨ ਦੇ ਪੈਕੇਟ ਵੀ ਵੰਡੇ ਗਏ।ਜਿਸ ਵਿੱਚ ਚੌਲ, ਆਟਾ, ਦਾਲ ਆਦਿ ਸ਼ਾਮਿਲ ਸਨ।ਇਸ ਦੇ ਨਾਲ ਹੀ ਪੇਂਡੂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਜਾਗਰੁਕ ਕੀਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਡੀ.ਐਲ.ਐਫ ਫਾਊਂਡੇਸ਼ਨ ਨੇ ਗੁਰੂਗ੍ਰਾਮ ਅਤੇ ਮਾਨੇਸਰ ’ਚ 15000 ਨਾਲੋਂ ਜ਼ਿਆਦਾ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ ਹਨ।ਖਾਣੇ ਦੇ ਪੈਕ ’ਚ 5 ਕਿੱਲੋ ਆਟਾ, 2 ਕਿੱਲੋ ਚੌਲ, ਦਾਲ, ਮਸਾਲਾ ਅਤੇ ਨਮਕ ਤੋਂ ਇਲਾਵਾ ਖਾਣਾ ਪਕਾਉਣ ਲਈ ਤੇਲ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਗੁੜਗਾਓਂ ’ਚ ਜ਼ਿਲ੍ਹਾ ਅਧਿਕਾਰੀਆਂ ਨੂੰ 50000 ਫੇਸ ਮਾਸਕ, 3 ਲੱਖ ਦਸਤਾਨੇ ਅਤੇ ਸੈਨੀਟਾਈਜਰ ਦਾਨ ਕੀਤੇ।ਫਰੀਦਾਬਾਦ ਨਗਰ ਪਾਲਿਕਾ ਅਧਿਕਾਰੀਆਂ ਨੂੰ ਵੀ ਵੰਡਣ ਲਈ 25000 ਫੇਸ ਮਾਸਕ ਵੀ ਦਿੱਤੇ ਗਏ ਹਨ।
ਡੀ.ਐਲ.ਐਫ ਫਾਊਂਡੇਸ਼ਨ ਦੇ ਬੁਲਾਰੇ ਨੇ ਉਨ੍ਹਾਂ ਸਾਰੇ ਹਿੱਸੇਦਾਰਾਂ ਦੇ ਸ਼ੁਕਰਗੁਜ਼ਾਰ ਹਨ ਜਿਹੜੇ ਮੁਸ਼ਕਿਲ ਦੀ ਇਸ ਘੜੀ ’ਚ ਆਪਣੇ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਦੇ ਲਈ ਅਣਥੱਕ ਅਤੇ ਬਿਨਾਂ ਕਿਸੇ ਸਵਾਰਥ ਦੇ ਕੰਮ ਕਰ ਰਹੇ ਹਨ।ਉਨਾਂ ਕਿਹਾ ਕਿ ‘ਮੌਜ਼ੂਦਾ ਹਾਲਤਾਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਜਿੰਮੇਦਾਰੀ ਦੇ ਨਾਲ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਖੜ੍ਹਾ ਹੋਣਾ ਚਾਹੀਦਾ ਹੈ।ਸਾਨੂੰ ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਹਰੇਕ ਭਾਰਤੀ ਇਕਾਈ ਨੂੰ ਰਾਸ਼ਟਰੀ ਅੰਦੋਲਨ ’ਚ ਜਿੱਤ ਪ੍ਰਾਪਤ ਕਰਨ ਦੇ ਲਈ ਇਕਜੁੱਟ ਹੋਣਾ ਜ਼ਰੂਰੀ ਹੈ।
Punjab Post Daily Online Newspaper & Print Media