ਭੀਖੀ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਕਰਫਿਊ ਤੋਂ ਕਾਫੀ ਪ੍ਰਭਾਵਿਤ ਗਰੀਬ
ਲੋਕਾਂ ਦੀ ਬਾਂਹ ਫੜੀ ਹੋਈ ਹੈ।ਇਸੇ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਗਰ ਪੰਚਾਇਤ ਭੀਖੀ ਦੇ ਸਹਿਯੋਗ ਨਾਲ ਵਾਰਡ ਨੰਬਰ 4 ਦੇ ਐਮ.ਸੀ ਮਨੋਜ ਕੁਮਾਰ ਰੋਕੀ ਵਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤਾਂ ਜੋ ਗਰੀਬ ਪਰਿਵਾਰ ਖਾਲੀ ਪੇਟ ਨਾ ਸੋਂਵੇ।ਇਸ ਮੌਕੇ ਸੰਦੀਪ ਸਿੰਘ ਥਾਣਾ ਭੀਖੀ, ਹਰਪਾਲ ਸਿੰਘ ਏ.ਐਸ.ਆਈ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media