Saturday, September 26, 2026

ਨਾਇਬ ਤਹਿਸੀਲਦਾਰ ਊਸ਼ਾ ਰਾਣੀ ਨੇ ਆਪਣੀ ਤਨਖਾਹ ਵਿੱਚੋਂ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਲੌਂਗੋਵਾਲ, 2 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ 21 ਦਿਨ ਦੇ ਕਰਫਿਉ ਦੌਰਾਨ ਸਥਾਨਕ ਸਬ ਤਹਿਸੀਲ ਵਿਖੇ PPNJ0204202009ਤਾਇਨਾਤ ਨਾਇਬ ਤਹਿਸੀਲਦਾਰ ਊਸ਼ਾ ਰਾਣੀ ਨੇ ਆਪਣੀ ਤਨਖਾਹ ਵਿੱਚੋਂ ਪਿੰਡ ਸਾਹੋਕੇ, ਬੁੱਗਰ, ਲੌਂਗੋਵਾਲ ਵਿਖੇ ਰੋਜ਼ਮਰਾ ਦੀ ਰੋਜੀ ਰੋਟੀ ਕਮਾ ਕੇ ਆਪਣੇ ਪੇਟ ਪਾਲਣ ਵਾਲਿਆਂ ਨੂੰ ਰਾਸ਼ਨ ਦਿੱਤਾ ਗਿਆ।ਮੈਡਮ ਉੂਸ਼ਾ ਰਾਣੀ ਨੇ ਦੱਸਿਆ ਕਿ ਜਿਥੇ ਸਾਡੀਆਂ ਸਰਕਾਰਾਂ ਮੁਸ਼ਕਲ ਦੀ ਘੜੀ ਸੁਹਿਰਦ ਹਨ, ਉਥੇ ਲੋਕ ਵੀ ਆਪਣੇ ਘਰਾਂ ‘ਚ ਰਹਿ ਕੇ ਸਰਕਾਰ ਦਾ ਸਹਿਯੋਗ ਕਰ ਰਹੇ ਹਨ ਅਤੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਆਪਣਾ ਯੋਗਦਾਨ ਪਾ ਰਹੇ ਹਨ।ਧਾਰਮਿਕ ਸੰਸਥਾਵਾਂ, ਕਲੱਬ, ਸੋਸਾਇਟੀਆ, ਪੰਚਾਇਤਾਂ, ਪਿੰਡਾਂ ਦੇ ਸਰਪੰਚ , ਸਰਕਾਰੀ ਮੁਲਾਜ਼ਮ ਲੋਕਾਂ ਦੀ ਮਦਦ ਕਰਨ ਦੇ ਵਿੱਚ ਜੁੱਟੇ ਹੋਏ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …