Friday, September 25, 2026

ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਵਿਸ਼ੇਸ਼ ਨੀਤੀ ਐਲਾਨੇ ਪੰਜਾਬ ਸਰਕਾਰ – ਪੀਰ ਮੁਹੰਮਦ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ Peer Mohamad 1ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਹ ਪੰਜਾਬ ਵਿੱਚ ਵੱਸਦੇ ਅਲੱਗ-ਅਲੱਗ ਧਰਮਾਂ ਦੇ ਮੁੱਖੀਆਂ ਨਾਲ ਗੱਲਬਾਤ ਕਰਕੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਸ਼ਿਕਾਰ ਹੋ ਕੇ ਸਰੀਰ ਤਿਆਗਣ ਵਾਲੇ ਪ੍ਰਣੀਆਂ ਦੇ ਦਾਹ ਸੰਸਕਾਰ ਕਰਨ ਸਬੰਧੀ ਅਜਿਹਾ ਸਰਬ ਸਾਂਝਾ ਫੈਸਲਾ ਲਵੇ, ਜਿਸ ਨਾਲ ਸਮਾਜ ਵਿੱਚ ਨਫਰਤ ਪੈਦਾ ਨਾ ਹੋਵੇ।ਉਹਨਾ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਜਿਸ ਤਰਾਂ ਦਾ ਤਕਰਾਰ ਸਾਹਮਣੇ ਆਇਆ ਹੈ, ਉਹ ਬੇਹੱਦ ਸ਼ਰਮਨਾਕ ਤੇ ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ।ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਆਈ ਆਫਤ ਸਮੇਂ ਸਾਨੂੰ ਸਬਰ ਸੰਤੋਖ ਤੇ ਸਹਿਣਸ਼ੀਲਤਾ ਤੋ ਕੰਮ ਲੈਣਾ ਚਾਹੀਦਾ ਹੈ।ਉਹਨਾ ਇਹ ਵੀ ਕਿਹਾ ਕਿ ਇਸ ਸਬੰਧੀ ਡਾਕਟਰਾਂ ਤੇ ਵਿਗਿਆਨੀਆ ਦੀ ਰਾਏ ਲੈਣੀ ਵੀ ਬੇਹੱਦ ਜਰੂਰੀ ਹੈ ਕਿ ਸਰੀਰ ਛੱਡਣ ਵਾਲੇ ਪ੍ਰਾਣੀ ਦਾ ਸੰਸਕਾਰ ਜਾਂ ਦਫਨਾਉਣ ਜਾ ਜਲਪ੍ਰਵਾਹ ਕਰਨ ਸਮਂੇ ਭੀੜ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚ ਬਣੇ ਸ਼ਮਸਾਨਘਾਟ ਵਿੱਚ ਅੰਤਿਮ ਕਿਰਿਆਕ੍ਰਮ ਕਰਨੇ ਠੀਕ ਹਨ ਜਾਂ ਨਹੀ।ਉਹਨਾਂ ਕਿਹਾ ਕਿ ਇਲੈਕਟ੍ਰਿਕ ਮਸ਼ੀਨਾਂ ਨਾਲ ਅੰਤਿਮ ਸਸਕਾਰ ਦੀ ਵਿਧੀ ਨੂੰ ਵਿਚਾਰਨ ‘ਤੇ ਵੀ ਗੌਰ ਕੀਤਾ ਜਾਵੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …