Thursday, July 23, 2026

ਖੁਸ਼ਹਾਲੀ ਦੇ ਰਾਖਿਆਂ ਵਲੋਂ ਮਹੀਨੇ ਦੀ ਅੱਧੀ ਤਨਖਾਹ ਰਾਹਤ ਕਾਰਜ਼ਾਂ ’ਚ ਲਗਾਉਣ ਦਾ ਐਲਾਨ

ਅੰਮ੍ਰਿਤਸਰ, 4 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਟੀ.ਐਸ ਸ਼ੇਰਗਿਲ ਸੀਨੀਅਰ ਵਾਈਸ PPNJ0404202003ਚੇਅਰਮੈਨ ‘ਗਾਰਡੀਅਨ ਆਫ ਗਵਰਨੈਸ’ ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਖੁਸ਼ਹਾਲੀ ਦੇ ਰਾਖੇ, ਜੋ ਕਿ ਸਾਬਕਾ ਫੌਜੀ ਹਨ, ਵੱਲੋਂ ਆਪਣੀ ਮਹੀਨੇ ਦੀ ਅੱਧੀ ਤਨਖਾਹ ਜਿਲ੍ਹੇ ਵਿੱਚ ਚੱਲ ਰਹੇ ਰਾਹਤ ਕਾਰਜ਼ਾਂ ਵਿੱਚ ਲਗਾਉਣ ਦਾ ਐਲਾਨ ਕੀਤਾ।ਸ਼ੇਰਗਿੱਲ ਨੇ ਕੋਰੋਨਾ ਵਿਰੁੱਧ ਇਕ ਜੰਗ ਲੜੀ ਜਾ ਰਹੀ ਹੈ ਇਸ ਲਈ ਜੀ.ਓ.ਜੀ ਦੇ ਜਵਾਨ ਇਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਪੇਰਿਤ ਕਰਨ ਦੇ ਨਾਲ-ਨਾਲ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰਨ।
           ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਨਰਲ ਸ਼ੇਰਗਿਲ ਨਾਲ ਜਿਲ੍ਹੇ ਵਿਚ ਚੱਲ ਰਹੇ ਰਾਹਤ ਕੰਮਾਂ ਅਤੇ ਹਾੜੀ ਦੀ ਖਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੇਰਵਾ ਸਾਂਝਾ ਕੀਤਾ।ਅੰਮ੍ਰਿਤਸਰ ਜਿਲ੍ਹੇ ਦੇ ਜੀ.ਓ.ਜੀ ਮੁਖੀ ਸਾਬਕਾ ਕਰਨਲ ਐਸ.ਐਸ ਸੰਧੂ ਨੇ ਦੱਸਿਆ ਕਿ ਜਿਲ੍ਹੇ ਵਿਚ 319 ਜੀ.ਓ.ਜੀ ਹਨ ਅਤੇ ਉਨਾਂ ਵਲੋਂ ਦਾਨ ਕੀਤੀ ਗਈ ਤਨਖਾਹ ਦੀ ਰਕਮ ਕਰੀਬ 17 ਕੁ ਲੱਖ ਰੁਪਏ ਬਣੇਗੀ।ਇਸ ਮੌਕੇ ਓ.ਐਸ.ਡੀ ਕਰਨਵੀਰ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਲੈਫ. ਕਰਨਲ ਸਤਬੀਰ ਸਿੰਘ ਵੜੈਚ, ਉਪ ਜਿਲ੍ਹਾ ਮੁਖੀ ਕਰਨਲ ਆਈ.ਐਸ ਸੰਧੂ, ਕਰਨਲ ਜੀ.ਐਸ ਬਾਜਵਾ, ਕਰਨਲ ਕੇ.ਐਸ ਢਿਲੋਂ, ਕਰਨਲ ਗੁਰਮੁੱਖ ਸਿੰਘ, ਕਰਨਲ ਐਸਐਸ ਢਿਲੋਂ, ਮੇਜਰ ਪੀ.ਐਸ ਹੁੰਦਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …