ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਨੂੰ ਲੱਗੂ
ਕਰਨ ਲਈ ਅੱਜ ਪੁਲਿਸ ਵਿਭਾਗ ਦੀ ਸਖਤੀ ਕਾਰਣ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਦਿਖੀਆਂ।ਪਹਿਲਾਂ ਵਾਂਗ ਸੜਕਾਂ ‘ਤੇ ਲੱਗਦੀਆਂ ਰੇਹੜੀਆਂ ਤੋਂ ਇਲਾਵਾ ਚੱਲਣ ਵਾਲੇ ਸਾਈਕਲ ਰਿਕਸ਼ਾ ਵੀ ਨਾ ਦਿਸੇ।ਜਦਕਿ ਸਵੇਰ ਸਮੇਂ ਗਲੀਆਂ ਵਿੱਚ ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਵਾਲੇ ਘੁੰਮ ਰਹੇ ਸਨ।ਵੱਖ-ਵੱਖ ਚੋਕਾਂ ਅਤੇ ਪ੍ਰਮੁੱਖ ਸਥਾਨਾਂ ‘ਤੇ ਜਿਥੇ ਲਗਾਏ ਗਏ ਨਾਕਿਆਂ ਉਪਰ ਤਾਇਨਾਤ ਪੁਲਿਸ ਮੁਲਾਜ਼ਮਾਂ ਵਲੋਂ ਕਰਫਿਊ ਛੂਟ ਪਾਸ ਚੈਕ ਕੀਤੇ ਗਏ ਅਤੇ ਬਿਨਾਂ ਮਤਲਬ ਦੇ ਸੜਕਾਂ ‘ਤੇ ਨਿਕਲੇ ਕਈ ਵਿਅਕਤੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਜਦਕਿ ਕਈ ਸਖਤ ਚੇਤਾਵਨੀ ਦੇ ਕੇ ਛੱਡ ਵੀ ਦਿੱਤੇ ਗਏ।
ਸਥਾਨਕ ਸੁਲਤਾਨਵਿੰਡ ਪੁਲਿਸ ਥਾਣਾ ਇੰਚਾਰਜ਼ ਪ੍ਰਣੀਤ ਸਿੰਘ ਖੁੱਦ ਆਪ ਇਲਾਕੇ ਵਿੱਚ ਚੈਕਿੰਗ ‘ਤੇ ਰਹੇ।ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਭਿਆਨਕ ਬਿਮਾਰੀ ਤੋਂ ਬਚਾਅ ਲਈ ਕਰਫਿਊ ਲਗਾਇਆ ਹੈ।ਪਰ ਲੋਕ ਘਰਾਂ ਵਿੱਚ ਨਾ ਰਹਿ ਕੇ ਬਾਹਰ ਨਿਕਲਣ ਦੇ ਬਹਾਨੇ ਬਣਾ ਰਹੇ ਹਨ। ਚੈਕਿੰਗ ਦੌਰਾਨ ਕਈ ਲੋਕਾਂ ਕੋਲ ਪੁਰਾਣੀਆਂ ਦਵਾਈ ਦੀਆਂ ਪਰਚੀਆਂ ਦੇਖੀਆਂ ਗਈਆਂ।ਉਨਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਦਾ ਇੰਨ ਬਿੰਨ ਪਾਲਣ ਕੀਤਾ ਜਾਵੇਗਾ ਅਤੇ ਕੇਵਲ ਪਾਸਾਂ ਵਾਲ਼ਿਆਂ ਨੂੰ ਹੀ ਕਰਫਿਊ ਦੀ ਛੂਟ ਦਿੱਤੀ ਜਾਵੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media