Monday, September 28, 2026

ਤਨਖਾਹਾਂ ਤੇ ਹੋਰ ਬਿੱਲਾਂ ਲਈ ਨਵੇਂ ਆਈ.ਐਫ.ਐਮ.ਐਸ ਸਿਸਟਮ ਦੇ ਯੂਜਰ ਆਈ.ਡੀ ਤੇ ਪਾਸਵਰਡ ਖਜ਼ਾਨਾ ਦਫ਼ਤਰ ‘ਚ ਉਪਲੱਬਧ

ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਤਨਖਾਹਾਂ ਅਤੇ ਹੋਰ ਬਿੱਲਾਂ ਲਈ ਨਵਾਂ ਆਈ.ਐਫ.ਐਮ.ਐਸ ਸਿਸਟਮ ਤਿਆਰ ਕੀਤਾ PPNJ0404202010ਗਿਆ ਹੈ।ਪਹਿਲਾਂ ਟੀ.ਸੀ.ਐਸ ਕੰਪਨੀ ਵਲੋਂ ਚਲਾਇਆ ਜਾ ਰਿਹਾ ਆਈ.ਐਫ.ਐਮ.ਐਸ ਸਿਸਟਮ ਬੰਦ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਖਜ਼ਾਨਾ ਅਫ਼ਸਰ ਪਠਾਨਕੋਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਆਈ.ਐਫ.ਐਮ.ਐਸ ਸਿਸਟਮ ਐਨ.ਆਈ.ਸੀ ਵਲੋਂ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੂਜਰ ਆਈ.ਡੀ ਅਤੇ ਪਾਸਵਰਡ ਖਜ਼ਾਨਾ ਦਫ਼ਤਰ ਵਿਖੇ ਪਹੁੰਚ ਚੁੱਕੇ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਡੀ.ਡੀ.ਓ ਉਨ੍ਹਾਂ ਨਾਲ ਸੰਪਰਕ ਕਰਕੇ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਡੀ.ਡੀ.ਓ ਆਪਣੇ ਦਫ਼ਤਰ ਦੇ ਕਿਸੇ ਵੀ ਕਰਮਚਾਰੀ ਨੂੰ ਅਥਾਰਿਟੀ ਦੇ ਕੇ ਯੂਜਰ ਆਈ.ਡੀ ਤੇ ਪਾਸਵਰਡ ਲੈ ਸਕਦੇ ਹਨ ਜਾਂ ਫਿਰ ਡੀ.ਡੀ.ਓ ਉਨ੍ਹਾਂ ਦੇ ਮੋਬਾਇਲ ਨੰਬਰ 82880-06442 ‘ਤੇ ਸੰਪਰਕ ਅਤੇ ਈਮੇਲ ssingh9922@gmail.com ‘ਤੇ ਮੇਲ ਕਰਕੇ ਵੀ ਯੂਜਰ ਆਈ.ਡੀ ਤੇ ਪਾਸਵਰਡ ਲਿਆ ਜਾ ਸਕਦਾ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …