ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ ਲੋਕਾਂ ਨੂੰ ਜਿਥੇ ਘਰਾਂ ਵਿੱਚ ਰਹਿਣ ਲਈ ਪ੍ਰਸਾਸ਼ਨ ਵਲੋਂ ਮੁਨਾਦੀ ਕਰਵਾ ਕੇ ਜਾਗਰੂਕ
ਕੀਤਾ ਜਾ ਰਿਹਾ ਹੈ, ਉਥੇ ਪੁਲਿਸ ਵਿਭਾਗ ਵਲੋਂ ਸਖਤੀ ਵਰਤੀ ਜਾ ਰਹੀ ਹੈ।ਥਾਣਾ ਸੁਲਤਾਨਵਿੰਡ ਮੁਖੀ ਪ੍ਰਣੀਤ ਸਿੰਘ ਨੇ ਦੱਸਿਆ ਕਿ ਸੜਕੀ ਆਵਾਜਾਈ ਰੋਕਣ ਲਈ ਸ਼ੀਹਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ, ਸੁਲਤਾਨਵਿੰਡ ਨਹਿਰ ਅਤੇ ਪਿੰਡ ਸੁਲਤਾਨਵਿੰਡ ‘ਚ ਤਿੰਨ ਪੱਕੇ ਨਾਕੇ ਲਗਾਏ ਗਏ ਹਨ।ਜਿਥੇ ਸਖਤ ਚੈਕਿੰਗ ਕਰ ਕੇ ਪਾਸ ਵਾਲਿਆਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ ਅਤੇ ਬਿਨਾਂ ਮਤਲਬ ਘੁੰਮਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਥਾਣਾ ਬੀ ਡਵੀਜ਼ਨ ਮੁਖੀ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਖਤਰਨਾਕ ਬਿਮਾਰੀ ਕੋਰੋਨਾ ਤੋਂ ਬਚਾਅ ਲਈ ਘਰਾਂ ਵਿੱਚ ਨਾ ਰਹਿ ਕੇ ਕੁੱਝ ਲੋਕ ਆਪਣੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ।ਉਹ ਬਿਨਾਂ ਮਤਲਬ ਸੜਕਾਂ ‘ਤੇ ਨਿਕਲਦੇ ਹਨ ਅਤੇ ਪੁਲੀਸ ਪਾਰਟੀ ਵੇਖ ਕੇ ਲੁੱਕ ਜਾਂਦੇ ਹਨ ਤੇ ਪੁਲੀਸ ਮੁਲਾਜ਼ਮਾਂ ਦੇ ਜਾਣ ਉਪਰੰਤ ਮੁੜ ਬਾਹਰ ਆ ਜਾਂਦੇ ਹਨ ਇਸ ਲਈ ਹੁਣ ਅਜਿਹੇ ਲੋਕਾਂ ਨੂੰ ਨੱਥ ਪਾਉਣ ਲਈ ਡਰੋਨ ਨਾਲ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਰਿਕਾਰਡਿੰਗ ਦੇ ਅਧਾਰ ‘ਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲ਼ਿਆਂ ਦੀ ਸ਼ਨਾਖਤ ਕਰ ਕੇ ਉਨਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਿਹਤ ਵਿਭਾਗ ਮੁਤਾਬਿਕ ਕਈ ਇਲਾਕੇ ਸੀਲ਼ ਵੀ ਕੀਤੇ ਗਏ ਹਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media