ਧੂਰੀ, 6 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਧੂਰੀ ਬ੍ਰਾਂਚ ਦੀ ਮੀਟਿੰਗ ਡਾ. ਜਗਦੀਸ਼ ਰਾਜ ਪ੍ਰਧਾਨ ਦੀ ਅਗਵਾਈ ਹੇਠ
ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨਾਲ ਹੋਈ।ਜਿਸ ਵਿੱਚ ਹਲਕਾ ਵਿਧਾਇਕ ਦਲਵੀਰ ਗੋਲਡੀ, ਐਸ.ਐਮ.ਓ ਧੂਰੀ ਤੇ ਡਾ. ਗੁਰਸ਼ਰਨ ਸਿੰਘ ਤੋਂ ਇਲਾਵਾ ਇਲਾਕੇ ਦੇ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਤਕਰੀਬਨ 15 ਡਾਕਟਰ ਮੌਜੂਦ ਸਨ।ਡਾਕਟਰਾਂ ਨੇ ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਦੀ ਗੱਲ ਕਰਦਿਆਂ ਆਪਣੇ ਨਿੱਜੀ ਹਸਪਤਾਲ ਰੋਜਾਨਾ 8 ਤੋਂ 11 ਵਜੇ ਤੱਕ ਖੋਲ੍ਹਣ ਦਾ ਵਿਸ਼ਵਾਸ ਦਿਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਮਰੀਜਾਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਰੇਗੂਲਰ ਮਰੀਜ਼ਾਂ ਨੂੰ ਟੈਲੀਫੋਨ ‘ਤੇ ਹੀ ਡਾਕਟਰੀ ਸਲਾਹ ਦੇਣ ਦਾ ਭਰੋਸਾ ਦਿੱਤਾ।
ਇਸ ਡਾ. ਰਮੇਸ਼ ਸ਼ਰਮਾ ਨੇ ਦੱਸਿਆ ਕਿ ਉਹਨਾਂ ਪਾਸ ਕੋਰੋਨਾ ਮਰੀਜ਼ਾਂ ਨੂੰ ਟੈਸਟ ਕਰਨ ਲਈ ਕਿੱਟਾਂ ਉਪਲੱਬਧ ਨਹੀਂ ਹਨ।ਜੇਕਰ ਕੋਈ ਮਰੀਜ਼ ਕੋਰੋਨਾ ਤੋਂ ਪੀੜਤ ਜਾਪਦਾ ਹੈ ਜਾਂ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਪ੍ਰਸ਼ਾਸਨ ਵਲੋਂ ਉਸ ਦੀ ਸੂਚਨਾ ਸਿਵਲ ਹਸਪਤਾਲ ਧੂਰੀ ਵਿਖੇ ਦੇਣ ਲਈ ਕਿਹਾ ਗਿਆ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media