Saturday, September 19, 2026

ਅੰਤਿਮ ਰਸਮਾਂ ਪੂਰੀਆਂ ਕਰਨ ਨਾਲ ਕਰੋਨਾ ਦਾ ਕੋਈ ਖ਼ਤਰਾ ਨਹੀਂ -ਸਿਹਤ ਮਾਹਿਰ

ਆਪਣੇ ਪਿਆਰਿਆਂ ਨੂੰ ਸਨਮਾਨ ਨਾਲ ਅੰਤਿਮ ਵਿਦਾਇਗੀ ਦਿਓ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਹਿਲਾਂ ਲੁਧਿਆਣਾ ਅਤੇ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਕ੍ਰਮਵਾਰ ਆਪਣੇ ਮਾਤਾ-ਪਿਤਾ, ਜੋ ਕਿ ਕੋਵਿਡ Corona Virus19 ਤੋਂ ਪੀੜਤ ਸਨ, ਦੀ ਮੌਤ ਹੋ ਜਾਣ ਉਤੇ ਉਨਾਂ ਦੇ ਬੱਚਿਆਂ ਤੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਬਿਨਾਂ ਵਜ੍ਹਾ ਘਬਰਾਹਟ ਵਿਚ ਆ ਕੇ ਆਪਣੇ ਪਿਆਰਿਆਂ ਦੀ ਅੰਤਿਮ ਵਿਦਾਇਗੀ ਤੋਂ ਭੱਜਣ ਨਾ, ਬਲਕਿ ਆਪ ਸਨਮਾਨ ਨਾਲ ਉਨਾਂ ਦੀਆਂ ਅੰਤਿਮ ਰਸਮਾਂ ਨਿਭਾਉਣ, ਕਿਉਂਕਿ ਕੋਵਿਡ 19 ਦੀ ਲਾਗ ਕੇਵਲ ਜਿਊਂਦੇ ਇਨਸਾਨ ਦੀ ਖੰਘ ਜਾਂ ਛਿੱਕ ਨਾਲ ਪੈਦਾ ਹੋਏ ਸੂਖਮ ਕਣਾਂ ਨਾਲ ਫੈਲਦੀ ਹੈ।ਉਨਾਂ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਕੱਲ੍ਹ ਤੱਕ ਜੋ ਮਾਂ-ਬਾਪ ਸਾਡੇ ਸ਼ਾਹੀ ਜਿਊਂਦੇ ਸਨ, ਅੱਜ ਅਸੀਂ ਉਨਾਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੀ ਭੱਜ ਰਹੇ ਹਾਂ।ਉਨਾਂ ਕਿਹਾ ਕਿ ਸਾਡੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਬੜੀ ਬਹਾਦਰੀ ਨਾਲ ਆਪ ਸਮਸ਼ਾਨਘਾਟ ਵਿਚ ਪਹੁੰਚ ਕੇ ਸਸਕਾਰ ਕਰ ਰਹੇ ਹਨ।
             Shivdular Singh DC 1 ਉਨਾਂ ਕਿਹਾ ਕਿ ਭਾਰਤ ਅਤੇ ਰਾਜ ਸਰਕਾਰ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੇ ਸਹੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਤਾਂ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਇਥੋਂ ਤੱਕ ਕਿ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਮ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਸਕਾਰ ਵੇਲੇ ਜ਼ਰੂਰੀ ਕਿੱਟ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੈ।
                   ਉਨਾਂ ਦੱਸਿਆ ਕਿ ਸਿਹਤ ਮਾਹਿਰਾਂ ਅਨੁਸਾਰ ਬਿਨਾਂ ਮਿ੍ਰਤਕ ਸਰੀਰ ਨੂੰ ਹੱਥ ਲਗਾਏ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜ੍ਹਨਾ, ਪਵਿੱਤਰ ਪਾਣੀ ਦਾ ਛਿੜਕਾਅ ਆਦਿ ਵੀ ਕੀਤਾ ਜਾ ਸਕਦਾ ਹੈ, ਪਰ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਗਾਉਣ ਦੀ ਇਜਾਜ਼ਤ ਨਹੀਂ ਹੈ।ਉਨਾਂ ਕਿਹਾ ਕਿ ਸੰਸਕਾਰ/ ਦਫਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ/ਦਫਨਾਉਣ ਤੋਂ ਬਾਅਦ ਹੱਥਾਂ ਦੀ ਸਫਾਈ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਲਈ ਸ਼ਮਸ਼ਾਨਘਾਟ ਵਾਲੇ ਸਥਾਨ ‘ਤੇ ਵੱੱਡੇ ਇਕੱਠ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …