ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰੋਨਾ ਵਾਇਰਸ ਕਾਰਨ ਦਿਹਾੜੀ ਲਗਾ ਕੇ ਘਰ ਦਾ ਚੁੱਲ੍ਹਾ ਚੌਂਕਾ ਚਲਾਉਣ ਵਾਲੇ ਗਰੀਬ ਤੇ ਲੋੜਵੰਦਾਂ
ਦੀ ਸਹਾਇਤਾ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ।ਵਾਰਡ ਨੰਬਰ 57 ਅਤੇ ਵਾਰਡ ਨੰ: 59 ਦੀ ਗਲੀ ਮਸਜਿਦ ਵਾਲੀ, ਗਲੀ ਟੋਕੇ ਵਾਲੀ, ਗਲੀ ਡੇਅਰੀ ਵਾਲੀ, ਢਪਈ ਰੋਡ ਦੇ ਲਗਭਗ 100 ਘਰਾਂ ਵਿੱਚ ਪੰਜਾਬ ਮੀਡੀਅਮ ਰਿੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਪਰਮਜੀਤ ਸਿੰਘ ਬੱਤਰਾ, ਅਸ਼ੋਕ ਭਗਤ, ਅਸ਼ੋਕ ਸਾਈਂ, ਜੋਤੀ ਪ੍ਰਕਾਸ਼, ਟਿੰਕੂ, ਗਗਨਦੀਪ ਸਿੰਘ ਦੇ ਸਹਿਯੋਗ ਨਾਲ ਆਟਾ, ਦੁੱਧ, ਚਾਵਲ ਅਤੇ ਦਾਲਾਂ ਆਦਿ ਵੰਡੀਆਂ ਗਈਆਂ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media